ਵੈਲਿੰਗਟਨ- ਨਿਊਜ਼ੀਲੈਂਡ ਦੇ ਆਕਲੈਂਡ ਹਸਪਤਾਲ ਵਿਚ ਮੰਗਲਵਾਰ ਸ਼ਾਮ ਨੂੰ ਇਕ ਜ਼ਖਮੀ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਵ੍ਹਾਈਟ ਆਕਲੈਂਡ 'ਤੇ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।
ਪੁਲਸ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਜਵਾਲਾਮੁਖੀ ਧਮਾਕੇ ਕਾਰਨ ਮੌਤਾਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ ਹੇਏ ਜਵਾਲਾਮੁਖੀ ਧਮਾਕੇ ਵਿਚ ਲਾਪਤਾ 8 ਲੋਕਾਂ ਨੂੰ ਵੀ ਮ੍ਰਿਤ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ 9 ਦਸੰਬਰ ਨੂੰ ਅਚਾਨਕ ਜਵਾਲਾਮੁਖੀ ਵਿਚ ਧਮਾਕਾ ਹੋ ਗਿਆ, ਜਿਸ ਨਾਲ ਬੀਤੇ ਦਿਨ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ 18 ਲੋਕ ਇਸ ਦੌਰਾਨ ਜ਼ਖਮੀ ਹੋ ਗਏ।
ਨਿਊਜ਼ੀਲੈਂਡ ਦੇ ਇਸ ਪੰਜਾਬੀ ਕਿਸਾਨ ਦੇ ਜਾਪਾਨ ਤੱਕ ਚਰਚੇ, ਆਪਣੇ ਹੁਨਰ ਨਾਲ ਕਰਾਈ ਬੱਲੇ-ਬੱਲੇ (ਵੀਡੀਓ)
NEXT STORY