ਵਾਸ਼ਿੰਗਟਨ(ਏਜੰਸੀ)— ਅਮਰੀਕਾ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਬੇਧਿਆਨੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਦੀ ਮਿਸ਼ੀਗਨ ਬ੍ਰਾਂਚ ਨੇ ਭਾਰਤੀ ਮੂਲ ਦੇ 600 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਸਾਰਿਆਂ 'ਤੇ ਵੀਜ਼ੇ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ 'ਤੇ ਫਰਜ਼ੀ ਯੂਨੀਵਰਸਿਟੀ 'ਚ ਦਾਖਲਾ ਲੈਣ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਖਬਰ ਮਿਲੀ ਸੀ ਕਿ ਪੁਲਸ ਨੇ 8 ਭਾਰਤੀਆਂ ਨੂੰ ਹਿਰਾਸਤ 'ਚ ਲਿਆ ਹੈ ਜੋ ਲਗਭਗ 30 ਸਾਲ ਦੇ ਹਨ। ਇਹ ਲੋਕ ਕਾਮਿਆਂ ਨੂੰ ਵਿਦਿਆਰਥੀ ਦੇ ਤੌਰ 'ਤੇ ਰਜਿਸਟਰ ਕਰਦੇ ਸਨ।
ਅਮਰੀਕੀ ਤੇਲਗੂ ਐਸੋਸੀਏਸ਼ਨ ਮੁਤਾਬਕ ਸਾਰੇ ਵਿਦਿਆਰਥੀਆਂ ਨੂੰ ਅਪ੍ਰਵਾਸੀ ਏਜੰਸੀ ਦੇ ਛਾਪੇ ਮਗਰੋਂ ਹਿਰਾਸਤ 'ਚ ਲਿਆ ਗਿਆ। ਇਨ੍ਹਾਂ ਸਾਰਿਆਂ 'ਤੇ ਵੀਜ਼ੇ 'ਚ ਧੋਖਾ ਕਰਨ ਅਤੇ ਆਪਣੇ ਲਾਭ ਲਈ ਅਣਜਾਣ ਲੋਕਾਂ ਨੂੰ ਦੇਸ਼ 'ਚ ਲਿਆਉਣ ਦੇ ਦੋਸ਼ ਹਨ। ਇਸ ਵੀਜ਼ੇ ਰਾਹੀਂ ਅਯੋਗ ਵਿਦੇਸ਼ੀਆਂ ਨੂੰ ਅਮਰੀਕਾ 'ਚ ਕੰਮ ਕਰਨ ਲਈ ਲਿਆਂਦਾ ਜਾਂਦਾ ਸੀ ਅਤੇ ਫਿਰ ਉਹ ਉੱਥੇ ਹੀ ਰਹਿ ਜਾਂਦੇ ਸਨ।
ਅਮਰੀਕੀ ਤੇਲਗੂ ਐਸੋਸੀਏਸ਼ਨ (ਈ. ਟੀ. ਈ.) ਨੇ ਦੱਸਿਆ ਕਿ 600 ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈਣ ਦੇ ਵਾਰੰਟ ਜਾਰੀ ਹੋਏ ਸਨ, 100 ਤੋਂ ਜ਼ਿਆਦਾ ਵਿਦਿਆਰਥੀ ਫਾਰਮੀਗਟਨ ਯੂਨੀਵਰਸਿਟੀ ਦੇ ਹਨ। ਈ. ਟੀ. ਈ. ਨੇ ਭਾਰਤੀ ਅੰਬੈਸਡਰ ਹਰਸ਼ਵਰਧਨ ਅਤੇ ਅਟਲਾਂਟਾ 'ਚ ਕੌਂਸਲੇਟ ਜਨਰਲ ਡਾ. ਸਵਾਤੀ ਵਿਜੈ ਕੁਲਕਰਣੀ ਨਾਲ ਵੀ ਮੁਲਾਕਾਤ ਕੀਤੀ ਹੈ। ਇਹ ਦੋਵੇਂ ਇਸ ਮਾਮਲੇ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ 'ਚ ਹਨ।
ਆਪਣਿਆਂ ਦੀ ਭਾਲ 'ਚ ਪਥਰਾਈਆਂ ਅੱਖਾਂ, 259 ਜਾਨਾਂ ਅਜੇ ਵੀ ਲਾਪਤਾ
NEXT STORY