ਵੈਨਕੂਵਰ - ਅੱਧ ਤੋਂ ਵੱਧ ਬੀ.ਸੀ. ਵਾਸੀਆਂ ਦਾ ਕੋਰੋਨਾ ਵਾਇਰਸ ਨੂੰ ਲੈ ਕੇ ਮੰਨਣਾ ਹੈ ਕਿ ਦੇਸ਼ ਵਿਚ ਸਭ ਤੋਂ ਮਾੜਾ ਦੌਰ ਆਉਣਾ ਅਜੇ ਬਾਕੀ ਹੈ। ਇਸ ਗੱਲ ਦਾ ਖੁਲਾਸਾ ਕੋਵਿਡ-19 ਨੂੰ ਲੈ ਕੇ ਕੀਤੀ ਗਈ ਇਹ ਪੋਲ ਵਿਚ ਕੀਤਾ ਗਿਆ ਹੈ।
ਇਹ ਪੋਲ 'ਰਿਸਰਚ ਕਾਰਪੋਰੇਸ਼ਨ' ਵਲੋਂ 21 ਪੁਆਇੰਟਾਂ 'ਤੇ ਕਰਵਾਈ ਗਈ ਸੀ ਤੇ ਇਸ ਦੌਰਾਨ 61 ਫੀਸਦੀ ਲੋਕਾਂ ਨੇ ਮੰਨਿਆ ਕਿ ਕੋਰੋਨਾ ਦਾ ਸਭ ਤੋਂ ਮਾੜਾ ਦੌਰ ਆਉਣਾ ਅਜੇ ਬਾਕੀ ਹੈ। ਇਸੇ ਤਰ੍ਹਾਂ ਦਾ ਸਰਵੇ ਜੂਨ ਮਹੀਨੇ ਵੀ ਕਰਵਾਇਆ ਗਿਆ ਸੀ। ਇਹ ਤਾਜ਼ਾ ਸਰਵੇ ਨੈਸ਼ਨਲ ਐਵਰੇਜ ਤੋਂ ਵਧੇਰੇ ਗਿਣਤੀ ਦਿਖਾ ਰਿਹਾ ਹੈ, ਜਿਥੇ ਇਹ 46 ਫੀਸਦੀ ਸੀ। ਜਦੋਂ ਪਹਿਲਾ ਸਰਵੇਖਣ 26 ਤੋਂ 28 ਜੂਨ ਵਿਚਾਲੇ ਕੀਤਾ ਗਿਆ ਸੀ ਤਾਂ ਬੀ.ਸੀ. ਵਿਚ ਤਿੰਨ ਦਿਨਾਂ ਵਿਚ ਰੋਜ਼ਾਨਾ ਔਸਤਨ 11 ਕੋਵੀਡ-19 ਕੇਸ ਰਿਪੋਰਟ ਕੀਤੇ ਗਏ ਸਨ। ਹਾਲਾਂਕਿ, ਜਦੋਂ ਸਭ ਤੋਂ ਤਾਜ਼ਾ ਸਰਵੇ ਕੀਤਾ ਗਿਆ ਤਾਂ 30 ਅਗਸਤ ਤੇ 1 ਸਤੰਬਰ ਵਿਚਾਲੇ ਬੀ.ਸੀ. ਵਿਚ ਰੋਜ਼ਾਨਾ ਔਸਤਨ 89 ਮਾਮਲੇ ਦਰਜ ਕੀਤੇ ਗਏ।
ਹਾਲਾਂਕਿ ਇਹ ਦ੍ਰਿਸ਼ਟੀਕੋਣ ਨਿਰਾਸ਼ਾ ਭਰਿਆ ਹੈ। ਇਸ ਦੇ ਨਾਲ ਹੀ 90 ਫੀਸਦੀ ਕੈਨੇਡੀਅਨ ਅਮਰੀਕਾ-ਕੈਨੇਡਾ ਦੀ ਸਰਹੱਦ ਨੂੰ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖਣ ਤੇ ਇਸ ਰਾਹੀਂ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦੋ ਹਫਤਿਆਂ ਲਈ ਇਕਾਂਤਵਾਸ ਵਿਚ ਰੱਖਣ 'ਤੇ ਸਹਿਮਤ ਹਨ। ਗ੍ਰਾਹਕਾਂ ਤੇ ਦੇਸ਼ ਦੇ ਅੰਦਰ ਸਾਰਿਆਂ ਲਈ ਮਾਸਕ ਲਾਜ਼ਮੀ ਕਰਨ 'ਤੇ ਲੋਕਾਂ ਨੇ ਵੱਡੀ ਗਿਣਤੀ ਵਿਚ ਸਹਿਮਤੀ ਜਤਾਈ ਹੈ। ਪੂਰੇ ਕੈਨੇਡਾ ਵਿਚ 85 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਅਭਿਆਸ ਦੇ ਹੱਕ ਵਿਚ ਹਨ ਚਾਹੇ ਕੈਨੇਡਾ ਵਿਚ ਕੋਰੋਨਾ ਮਾਮਲੇ ਹੋਰਾਂ ਦੇਸ਼ਾਂ ਮੁਕਾਬਲੇ ਹੌਲੀ ਰਫਤਾਰ ਵਿਚ ਵਧ ਰਹੇ ਹਨ।
ਰਿਸਰਚ ਕਾਰਪੋਰੇਸ਼ਨ ਦੇ ਪ੍ਰਧਾਨ ਮਾਰੀਓ ਕੈਨਸੇਕੋ ਨੇ ਇਕ ਬਿਆਨ ਵਿਚ ਕਿਹਾ ਕਿ ਔਰਤਾਂ (75 ਫੀਸਦੀ) ਮਰਦਾਂ (65 ਫੀਸਦੀ) ਦੇ ਮੁਕਾਬਲੇ ਵਧੇਰੇ ਮਾਸਕ ਦੀ ਵਰਤੋਂ ਕਰਦੀਆਂ ਹਨ। 18 ਤੋਂ 34 ਸਾਲ ਦੇ ਕੈਨੇਡੀਅਨ (74 ਫੀਸਦੀ) 35 ਤੋਂ 54 ਸਾਲ ਦੇ (70 ਫੀਸਦੀ) ਅਤੇ 55 ਜਾਂ ਇਸ ਤੋਂ ਵੱਧ ਉਮਰ ਦੇ (66 ਫੀਸਦੀ) ਲੋਕਾਂ ਦੇ ਮੁਕਾਬਲੇ ਇਸ ਅਭਿਆਸ ਨੂੰ ਵਧੇਰੇ ਤਰਜੀਹ ਦਿੰਦੇ ਹਨ। ਇਹ ਆਨਲਾਈਨ ਸਰਵੇ 30 ਅਗਸਤ ਤੋਂ 1 ਸਤੰਬਰ ਦੇ ਵਿਚਾਲੇ ਕੀਤਾ ਸੀ ਤੇ ਇਸ ਵਿਚ 1000 ਬਾਲਗ ਕੈਨੇਡੀਅਨਾਂ ਨੂੰ ਸ਼ਾਮਲ ਕੀਤਾ ਗਿਆ।
ਕੋਰੋਨਾ ਪਸਾਰ ਕਾਰਣ ਰੀ-ਓਪਨਿੰਗ ਪਲਾਨ 4 ਹਫਤਿਆਂ ਲਈ ਰੋਕਣ ਨੂੰ ਮਜਬੂਰ ਓਨਟਾਰੀਓ
NEXT STORY