ਬੀਜਿੰਗ (ਏ.ਐਫ.ਪੀ.)- ਚੀਨ ਵਿਚ 67 ਸਾਲ ਦੀ ਇਕ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ। ਇਕ ਹਸਪਤਾਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਉਹ ਕੁਦਰਤੀ ਤੌਰ 'ਤੇ ਗਰਭਧਾਰਨ ਕਰਨ ਵਾਲੀ ਚੀਨ ਦੀ ਸਭ ਤੋਂ ਉਮਰਦਰਾਜ਼ ਮਹਿਲਾ ਹੈ। ਤਿਆਨ ਦੇ 68 ਸਾਲਾ ਪਤੀ ਹੁਆਂਗ ਨੇ ਇਕ ਚੀਨੀ ਨਿਊਜ਼ ਵੈਬਸਾਈਟ ਨੂੰ ਦੱਸਿਆ ਇਹ ਬੱਚਾ ਸਾਡੇ ਲਈ ਈਸ਼ਵਰ ਦਾ ਆਸ਼ੀਰਵਾਦ ਹੈ। ਤਿਆਨ ਨੇ ਜਿਨਾਨ ਟਾਈਮਜ਼ ਨੂੰ ਦੱਸਿਆ ਕਿ ਉਸ ਨੂੰ ਆਪਣੇ ਗਰਭਵਤੀ ਹੋਣ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਸਿਹਤ ਸਬੰਧੀ ਜਾਂਚ ਲਈ ਹਸਪਤਾਲ ਗਈ। ਹਸਪਤਾਲ ਨੇ ਦੱਸਿਆ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿਉਂਕਿ ਤਿਆਨ ਨੇ ਕੁਦਰਤੀ ਤੌਰ 'ਤੇ ਗਰਭਧਾਰਨ ਕੀਤਾ ਸੀ ਕਿਉਂਕਿ ਉਹ ਇਕ ਰੋਗੀ ਦੇ ਰੂਪ ਵਿਚ ਆਈ ਸੀ ਤਾਂ ਉਸ ਸਮੇਂ ਉਹ ਪਹਿਲਾਂ ਤੋਂ ਹੀ ਗਰਭਵਤੀ ਸੀ। ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਨਵੀਂ ਬੱਚੀ ਨੂੰ ਤਿਆਂਚੀ ਕਹਿ ਕੇ ਬੁਲਾਇਆ ਜਾ ਰਿਹਾ ਹੈ ਜਿਸ ਦਾ ਮਤਲਬ ਹੈ 'ਈਸ਼ਵਰ ਦਾ ਤੋਹਫਾ।'
ਹੁਣ 31 ਜਨਵਰੀ ਨੂੰ EU ਤੋਂ ਵੱਖ ਹੋਵੇਗਾ ਬ੍ਰਿਟੇਨ
NEXT STORY