ਮੈਕਸੀਕੋ ਸਿਟੀ, (ਭਾਸ਼ਾ)—ਮੈਕਸੀਕੋ ਦੇ ਬਜਾ ਕੈਲੀਫੋਰਨੀਆ ਸੁਰ ਸੂਬੇ 'ਚ ਸ਼ੁੱਕਰਵਾਰ ਨੂੰ ਇਕ ਟਰੈਕਟਰ ਟ੍ਰੇਲਰ , ਵੈਨ ਅਤੇ ਪਿਕਅਪ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਹਾਦਸਾ ਸੈਲਾਨੀ ਸਥਾਨ ਕਾਬੋ ਸੈਨ ਲੁਕਾਸ ਨੂੰ ਟੋਡੋਸ ਸਾਂਤੋਸ ਨਾਲ ਜੋੜਨ ਵਾਲੇ ਹਾਈਵੇਅ 'ਤੇ ਹੋਇਆ।
ਉਸ ਨੇ ਦੱਸਿਆ ਕਿ ਟਰੈਕਟਰ ਟ੍ਰੇਲਰ, ਵੈਨ ਅਤੇ ਪਿਕਅਪ ਟਰੱਕ ਨੂੰ ਟੱਕਰ ਮਾਰਨ ਮਗਰੋਂ ਉਲਟ ਗਿਆ ਅਤੇ ਉਸ 'ਚ ਅੱਗ ਲੱਗ ਗਈ। ਸੂਬਾ ਗਵਰਨਰ ਕਾਰਲੋਸ ਮੇਂਡੋਜਾ ਡੇਵਿਸ ਨੇ ਦੱਸਿਆ ਕਿ ਹਾਦਸੇ 'ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਅਮਰੀਕਾ : 5 ਸਾਲਾਂ ਤੋਂ ਲੋਕਾਂ ਨੂੰ ਠੱਗਣ ਵਾਲਾ ਭਾਰਤੀ ਮੂਲ ਦਾ ਬਜ਼ੁਰਗ ਦੋਸ਼ੀ ਕਰਾਰ
NEXT STORY