ਨਿਊਯਾਰਕ, (ਰਾਜ ਗੋਗਨਾ )— ਬੀਤੇ ਦਿਨੀਂ ਅਮਰੀਕਾ ਦੀ ਜ਼ਿਲਾ ਅਦਾਲਤ ਨੇ ਇਕ ਭਾਰਤੀ ਮੂਲ ਦੇ ਹਰਦੇਵ ਪਨੇਸਰ ਨਾਮੀ 70 ਸਾਲਾ ਵਿਅਕਤੀ ਨੂੰ ਬਹੁਕਰੋੜੀ ਡਾਲਰ ਦੇ ਇਮੀਗ੍ਰੇਸ਼ਨ ਘਪਲੇ ਦਾ ਦੋਸ਼ੀ ਕਰਾਰ ਦਿੱਤਾ ਹੈ। ਜ਼ਿਲਾ ਜੱਜ ਗੌਂਜ਼ਾਲੋ ਕੁਰੀਅਲ ਨੇ ਪਨੇਸਰ ਨੂੰ ਘਪਲੇ, ਸੰਘੀ ਅਧਿਕਾਰੀ ਦੇ ਭੇਸ ਵਿਚ ਵਿਚਰਨ ਅਤੇ ਵਿੱਤੀ ਲੈਣ-ਦੇਣ ਲਈ ਨਕਲੀ ਪ੍ਰਬੰਧ ਵਿਕਸਤ ਕਰਨ ਦਾ ਦੋਸ਼ੀ ਪਾਇਆ ਹੈ।
ਜ਼ਿਕਰਯੋਗ ਹੈ ਕਿ ਪਨੇਸਰ ਆਪਣੇ-ਆਪ ਨੂੰ ਅਮਰੀਕੀ ਹੋਮਲੈਂਡ ਸਕਿਓਰਿਟੀ ਦਾ ਏਜੰਟ ਦੱਸਦਾ ਸੀ। ਉਸ ਨੇ 100 ਤੋਂ ਵੱਧ ਲੋਕਾਂ ਦੇ ਨਾਲ ਠੱਗੀ ਮਾਰੀ। ਸਾਨ ਡਿਆਗੋ (ਕੈਲੀਫੋਰਨੀਆ) ਦੀ ਸੰਘੀ ਅਦਾਲਤ 'ਚ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਮੰਨਿਆ ਕਿ ਉਹ 25 ਲੱਖ ਡਾਲਰ ਪੀੜਤਾਂ ਨੂੰ ਵਾਪਸ ਕਰ ਦੇਵੇਗਾ। ਅਮਰੀਕਾ ਦੇ ਨਿਆਂ ਵਿਭਾਗ ਅਨੁਸਾਰ ਉਹ ਜਾਅਲੀ ਅਧਿਕਾਰੀ ਬਣ ਕੇ 5 ਸਾਲ ਤੋਂ ਵੱਧ ਸਮਾਂ ਲੋਕਾਂ ਨਾਲ ਠੱਗੀ ਮਾਰਦਾ ਰਿਹਾ। ਅਦਾਲਤੀ ਰਿਕਾਰਡ ਅਨੁਸਾਰ ਜਦੋਂ ਲੋਕਾਂ ਨੂੰ ਪਨੇਸਰ ਦੀਆਂ ਸਰਗਰਮੀਆਂ 'ਤੇ ਸ਼ੱਕ ਪਿਆ ਤੇ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਉਸ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪਨੇਸਰ ਨੂੰ ਸ਼ਜਾ ਇਸ ਸਾਲ ਦੇ ਮਈ ਮਹੀਨੇ 'ਚ ਸੁਣਾਈ ਜਾਵੇਗੀ ਤੇ ਉਸ ਨੂੰ ਇਨ੍ਹਾਂ ਦੋਸ਼ਾਂ ਤਹਿਤ 20 ਸਾਲ ਤੋਂ ਵੱਧ ਦੇ ਸਮੇਂ ਦੀ ਕੈਦ ਹੋ ਸਕਦੀ ਹੈ।
ਆਸਟ੍ਰੇਲੀਆ : ਗੁਰਦੁਆਰਾ ਸਾਹਿਬ ਵੁੱਲਗੂਲਗਾ ਦੀ ਨਵੀਂ ਇਮਾਰਤ ਦਾ ਉਦਘਾਟਨ 5 ਅਪ੍ਰੈਲ ਨੂੰ
NEXT STORY