ਕੰਧਾਰ- ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ 'ਚ ਇਕ ਹਫ਼ਤੇ ਦੇ ਅੰਦਰ ਹੈਜਾ ਨਾਲ ਘੱਟੋ-ਘੱਟ 7 ਬੱਚਿਆਂ ਦੀ ਮੌਤ ਹੋ ਗਈ ਤੇ 667 ਲੋਕ ਇਨਫੈਕਟਿਡ ਹੋਏ ਹਨ। ਸੂਬੇ ਦੇ ਇਕ ਡਾਕਟਰ ਮੁਹੰਮਦ ਦਾਊਦ ਅਯੂਬੀ ਨੇ ਕਿਹਾ, 'ਸਿਹਤ ਸੇਵਾ ਕੇਂਦਰ 'ਚ ਉਲਟੀ ਤੇ ਦਸਤ ਨਾਲ ਪੀੜਤ 9500 ਮਰੀਜ਼ ਲਿਆਏ ਗਏ ਸਨ ਜਿਸ 'ਚੋਂ 667 ਨੂੰ ਹੈਜਾ ਹੋਣ ਦੀ ਪੁਸ਼ਟੀ ਹੋਈ।'
ਇਕ ਹੋਰ ਡਾਕਟਰ ਨੇ ਪੁਸ਼ਟੀ ਕੀਤੀ ਕਿ ਸੂਬੇ 'ਚ ਪਿਛਲੇ ਇਕ ਹਫ਼ਤੇ ਤੋਂ 7 ਬੱਚਿਆਂ ਦੀ ਹੈਜਾ ਨਾਲ ਮੌਤ ਹੋ ਗਈ ਹੈ। ਜ਼ਿਕਰੋਯਗ ਹੈ ਕਿ ਗੁਆਂਢੀ ਹੇਲਮੰਡ ਸੂਬੇ 'ਚ ਇਸ ਤੋਂ ਪਹਿਲਾਂ ਹੈਜਾ ਨਾਲ 20 ਬੱਚਿਆਂ ਦੀ ਮੌਤ ਹੋ ਗਈ ਸੀ। ਕੰਧਾਰ, ਹੇਲਮੰਡ ਤੇ ਗੁਆਂਢੀ ਜਾਬੁਲ ਤੇ ਉੱਤਰੀ ਸੂਬੇ ਜਾਜਵਾਨ ਤੇ ਕੁੰਦੁਜ 'ਚ ਸੈਂਕੜੇ ਲੋਕਾਂ ਦੇ ਇਸ ਬੀਮਾਰੀ ਨਾਲ ਪੀੜਤ ਹੋਣ ਦੀ ਰਿਪੋਰਟ ਹੈ।
ਨੇਪਾਲ : ਫਰਜ਼ੀ ਕਾਲ ਸੈਂਟਰ ਚਲਾਉਣ ਦੇ ਦੋਸ਼ 'ਚ ਚੀਨੀ ਨਾਗਰਿਕ ਸਮੇਤ 35 ਗ੍ਰਿਫ਼ਤਾਰ
NEXT STORY