ਢਾਕਾ— ਬੰਗਲਾਦੇਸ਼ ਦੇ ਕੁਝ ਹਿੱਸਿਆਂ 'ਚ ਆਏ ਭਿਆਨਕ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਰਾਤ ਆਏ ਤੂਫਾਨ ਕਾਰਨ ਰਾਜਸ਼ਾਹੀ ਅਤੇ ਨਵਾਬਗੰਜ 'ਚ 3 ਲੋਕ ਮਾਰੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਦਰੱਖਤ ਉੱਖੜ ਗਏ, ਟਿਨ ਦੀਆਂ ਛੱਤਾਂ ਵਾਲੇ ਘਰ ਅਤੇ ਮਿੱਟੀ ਦੇ ਬਣੇ ਘਰ ਤਬਾਹ ਹੋ ਗਏ। ਇਸ ਤੋਂ ਇਲਾਵਾ ਸੜਕ ਅਤੇ ਰੇਲ ਸੰਪਰਕ ਵੀ ਪ੍ਰਭਾਵਿਤ ਹੋਏ ਹਨ। ਦੱਸਣ ਯੋਗ ਹੈ ਕਿ ਬੰਗਲਾਦੇਸ਼ 4 ਮਹੀਨੇ ਦੇ ਮਾਨਸੂਨ ਤੋਂ ਪਹਿਲਾਂ ਮਾਰਚ ਤੋਂ ਮੱਧ ਮਈ ਤੱਕ ਗੰਭੀਰ ਤੂਫਾਨ ਨਾਲ ਪ੍ਰਭਾਵਿਤ ਰਹੇਗਾ। ਹਾਲਾਂਕਿ ਢਾਕਾ 'ਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਹਲਕੀ ਬਾਰਸ਼ ਤੋਂ ਝੁਲਸਾਉਣ ਵਾਲੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ।
ਬੀ. ਸੀ. ਦੀਆਂ ਚੋਣਾਂ ਤੋਂ ਹਫਤਾ ਪਹਿਲਾਂ ਹੀ 2,30,000 ਲੋਕਾਂ ਨੇ ਪਾਈਆਂ ਵੋਟਾਂ
NEXT STORY