ਵੈਨਕੂਵਰ—ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਵਿਧਾਨ ਸਭਾ ਚੋਣਾਂ 9 ਮਈ ਨੂੰ ਹੋਣਗੀਆਂ ਪਰ ਇਸ ਤੋਂ ਪਹਿਲਾਂ ਹੀ ਹੋਈ ਅਡਵਾਂਸ ਵੋਟਿੰਗ ਵਿਚ 2,30,000 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ। ਬੀ. ਸੀ. ਦੇ ਚੋਣ ਕਮਿਸ਼ਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਐਡਵਾਂਸ ਵੋਟਾਂ ਪੁਆਈਆਂ ਤਾਂ ਜੋ ਲੋਕ ਚੋਣਾਂ ਵਾਲੇ ਦਿਨ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਬਚ ਸਕਣ। ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਮੌਕੇ ਦਾ ਲਾਭ ਉਠਾਇਆ। ਸੋਮਵਾਰ ਹੀ ਲਿਬਰਲ ਨੇਤਾ ਕ੍ਰਿਸਟੀ ਕਲਾਰਕ ਨੇ ਵੈਨਕੂਵਰ ਖੇਤਰ ਵਿਚ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਜ਼ਿਆਦਾ ਨੌਕਰੀਆਂ ਪੈਦਾ ਕਰਨ ਅਤੇ ਵਾਤਾਵਰਣ ਦੇ ਮੁੱਦੇ 'ਤੇ ਆਪਣੇ ਵਾਅਦੇ ਦੁਹਰਾਏ।
ਅਮਰੀਕਾ 'ਚ ਟਰੰਪ ਵਿਰੁੱਧ ਕੱਢੀ ਗਈ ਰੈਲੀ, ਪ੍ਰਦਰਸ਼ਨਕਾਰੀਆਂ ਨੇ ਲਾਏ ਨਾਅਰੇ
NEXT STORY