ਜਗਰੇਬ/ਕ੍ਰੋਏਸ਼ੀਆ (ਇੰਟ.) : ਧਰਤੀ ਦੇ ਨਾਲ-ਨਾਲ ਸਮੁੰਦਰ ਦੀਆਂ ਡੂੰਘਾਈਆਂ 'ਚ ਵੀ ਬਹੁਤ ਸਾਰੇ ਭੇਤ ਲੁਕੇ ਹੋਏ ਹਨ, ਜਿਸ ’ਤੇ ਆਏ ਦਿਨ ਪਰਦਾ ਹਟਦਾ ਰਹਿੰਦਾ ਹੈ। ਹੁਣ ਸਮੁੰਦਰ ਦੇ ਅੰਦਰ ਇਕ ਸੜਕ ਮਿਲੀ ਹੈ, ਜੋ ਹਜ਼ਾਰਾਂ ਸਾਲ ਪੁਰਾਣੀ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਪੁਰਾਤੱਤਵ ਵਿਗਿਆਨੀਆਂ ਨੇ ਦੱਖਣੀ ਕ੍ਰੋਏਸ਼ੀਆਈ ਤੱਟ ਨੇੜੇ ਸਮੁੰਦਰ ਦੀ ਡੂੰਘਾਈ ਵਿੱਚ ਇਕ ਸੜਕ ਲੱਭੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ 7000 ਸਾਲ ਪੁਰਾਣੀ ਹੈ। ਇਸ ਪ੍ਰਾਜੈਕਟ ਨਾਲ ਜੁੜੇ ਇਕ ਪੁਰਾਤੱਤਵ ਵਿਗਿਆਨੀ ਨੇ ਦੱਸਿਆ ਕਿ ਇਹ ਖੋਜ ਕੋਰਕੁਲਾ ਨੇੜੇ ਹੋਈ ਹੈ। ਇਹ ਜ਼ਿਆਦਾ ਡੂੰਘਾਈ ਵਿੱਚ ਨਹੀਂ ਹੈ, ਜਿਸ ਕਾਰਨ ਇਸ ਨੂੰ ਲੱਭਣ 'ਚ ਮੁਸ਼ਕਿਲ ਨਹੀਂ ਆਈ। ਇਹ ਕਿਨਾਰੇ ਤੋਂ ਲਗਭਗ 4-5 ਮੀਟਰ ਅੰਦਰ ਹੈ।
ਇਹ ਵੀ ਪੜ੍ਹੋ : ਤਿਹਾੜ ਜੇਲ੍ਹ ਦੇ 90 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ, ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਦਿੱਲੀ ਸਰਕਾਰ ਦੀ ਕਾਰਵਾਈ
ਸ਼ੁਰੂਆਤੀ ਜਾਂਚ ਵਿੱਚ ਵਿਗਿਆਨੀਆਂ ਨੇ ਇਸ ਦੇ ਇੱਥੇ ਹੋਣ ਨਾਲ ਜੁੜਿਆ ਰਹੱਸ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਆਈਲੈਂਡ ਨੇੜੇ ਕੋਈ ਬਸਤੀ ਰਹੀ ਹੋਵੇਗੀ, ਉਥੋਂ ਦੇ ਲੋਕਾਂ ਨੇ ਸੜਕ ਬਣਾਈ ਹੋਵੇਗੀ। ਸਮੁੰਦਰ ਦਾ ਪੱਧਰ ਵਧਣ ਨਾਲ ਸੜਕ ਪਾਣੀ ਦੇ ਅੰਦਰ ਚਲੀ ਗਈ ਹੋਵੇਗੀ। ਇਕ ਸਵਾਲ ਇਹ ਵੀ ਉੱਠਦਾ ਹੈ ਕਿ ਆਖਿਰ 7000 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਸੜਕ ਪੂਰੀ ਤਰ੍ਹਾਂ ਨਸ਼ਟ ਨਹੀਂ ਹੋਈ। ਇਸ ਦਾ ਵੀ ਜਵਾਬ ਪੁਰਾਤੱਤਵ ਵਿਗਿਆਨੀਆਂ ਨੇ ਦਿੱਤਾ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਇਲਾਕੇ ਦੇ ਨੇੜੇ-ਤੇੜੇ ਕਈ ਆਈਲੈਂਡ ਹਨ, ਅਜਿਹੇ 'ਚ ਸੜਕ ਵੱਡੀਆਂ ਲਹਿਰਾਂ ਦੀ ਲਪੇਟ ਤੋਂ ਬਚੀ ਰਹੀ। ਅਜੇ ਜੋ ਸੜਕ ਮਿਲੀ ਹੈ, ਉਸ ਦੀ ਚੌੜਾਈ 13 ਫੁੱਟ ਦੱਸੀ ਜਾ ਰਹੀ ਹੈ। ਉਸ ਦੇ ਨਿਰਮਾਣ ਵਿੱਚ ਇੱਟਾਂ ਦੀ ਥਾਂ ਪੱਥਰਾਂ ਦੀ ਵਰਤੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਖਾਨ ਦੇ ਸਮਰਥਕਾਂ ਨੇ PM ਸ਼ਾਹਬਾਜ਼ ਸ਼ਰੀਫ ਦੇ ਘਰ 'ਤੇ ਕੀਤਾ ਹਮਲਾ, ਪੈਟਰੋਲ ਬੰਬ ਸੁੱਟੇ
ਕੋਰਕੁਲਾ ਟਾਪੂ ਦੀ ਸੈਟੇਲਾਈਟ ਤਸਵੀਰ ਵੀ ਲਈ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਜਗ੍ਹਾ ਜ਼ਮੀਨ ਨਾਲ ਕਿਵੇਂ ਜੁੜੀ ਸੀ। ਜਦੋਂ ਸੈਟੇਲਾਈਟ ਫੋਟੋਆਂ ਦਾ ਅਧਿਐਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਮੁੰਦਰ ਦੇ ਹੇਠਾਂ ਕੋਈ ਸ਼ਹਿਰ ਸੀ। ਇਸ ਤੋਂ ਬਾਅਦ ਮੈਟ ਪੈਰੀਸਾ ਅਤੇ ਉਨ੍ਹਾਂ ਦੇ ਦੋਸਤਾਂ ਨੇ ਗੋਤਾਖੋਰੀ ਰਾਹੀਂ ਇਸ ਨੂੰ ਲੱਭਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਪੱਥਰ ਦੀਆਂ ਕੰਧਾਂ ਉਦੋਂ ਮਿਲੀਆਂ ਜਦੋਂ ਉਹ ਭੂਮੱਧ ਸਾਗਰ ਦੇ ਐਡਰਿਆਟਿਕ ਸਾਗਰ ਦੀ ਸਤ੍ਹਾ ਤੋਂ 16 ਫੁੱਟ ਹੇਠਾਂ ਗਏ, ਜੋ ਬਹੁਤ ਪ੍ਰਾਚੀਨ ਸੀ। ਇਹ ਇਕ ਰਿਹਾਇਸ਼ੀ ਇਲਾਕਾ ਸੀ, ਜੋ ਮੁੱਖ ਟਾਪੂ ਤੋਂ ਵੱਖ ਹੋਏ ਇਕ ਪਤਲੇ ਹਿੱਸੇ ਉੱਤੇ ਬਣਾਇਆ ਗਿਆ ਸੀ। ਮੈਟ ਪੈਰੀਸਾ ਨੇ ਕਿਹਾ ਕਿ ਮੈਡੀਟੇਰੀਅਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਹਿਰਾਂ ਤੇਜ਼ੀ ਨਾਲ ਉੱਠਦੀਆਂ ਹਨ ਪਰ ਇੱਥੇ ਅਜਿਹਾ ਨਹੀਂ ਹੈ। ਇਸ ਲਈ ਇਹ ਬਚਿਆ ਹੋਇਆ ਹੈ।
ਇਹ ਵੀ ਪੜ੍ਹੋ : ਟਿਊਨੀਸ਼ੀਆ ’ਚ ਯਹੂਦੀ ਪੂਜਾ ਘਰ ਨੇੜੇ ਸਮੁੰਦਰੀ ਫ਼ੌਜ ਦੇ ਮੁਲਾਜ਼ਮ ਨੇ ਕੀਤੀ ਗੋਲ਼ੀਬਾਰੀ, 4 ਦੀ ਮੌਤ
ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਇਲਾਕੇ ਦੇ ਆਲੇ-ਦੁਆਲੇ ਕਈ ਟਾਪੂ ਹਨ, ਅਜਿਹੇ 'ਚ ਵੱਡੀਆਂ ਲਹਿਰਾਂ ਦੇ ਪ੍ਰਭਾਵ ਤੋਂ ਬਚਾ ਰਹਿੰਦਾ ਹੈ। ਇਹੀ ਮੁੱਖ ਕਾਰਨ ਹੈ ਕਿ ਸੜਕ ਅਜੇ ਵੀ ਜਿਉਂ ਦੀ ਤਿਉਂ ਹੈ। ਹੁਣੇ-ਹੁਣੇ ਪਾਈ ਗਈ ਸੜਕ ਦੀ ਚੌੜਾਈ 13 ਫੁੱਟ ਦੱਸੀ ਜਾ ਰਹੀ ਹੈ। ਉਂਝ ਤਾਂ ਸੜਕ ਬਣਾਉਣ ਵਾਲੇ ਲੋਕਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸੜਕ ਨਵ-ਉਸਾਰੀ ਸੰਸਕ੍ਰਿਤੀ ਨੂੰ ਮੰਨਣ ਵਾਲੇ ਲੋਕਾਂ ਨੇ ਹੀ ਬਣਾਈ ਹੋਵੇਗੀ। ਲਗਭਗ 7000 ਸਾਲ ਪਹਿਲਾਂ ਮਨੁੱਖਾਂ ਨੇ ਸ਼ਿਕਾਰ ਛੱਡ ਕੇ ਖੇਤੀ 'ਤੇ ਨਿਰਭਰ ਹੋਣਾ ਸ਼ੁਰੂ ਕਰ ਦਿੱਤਾ ਸੀ, ਉਸੇ ਸਮੇਂ ਬਸਤੀਆਂ ਦਾ ਨਿਰਮਾਣ ਹੋਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ
NEXT STORY