ਕਿੰਸ਼ਾਸਾ : ਪੱਛਮੀ ਕਾਂਗੋ 'ਚ ਇਕ ਪਿੰਡ 'ਤੇ ਹਥਿਆਰਬੰਦ ਲੋਕਾਂ ਦੇ ਹਮਲੇ ਵਿਚ 9 ਫ਼ੌਜੀਆਂ ਅਤੇ ਇਕ ਫ਼ੌਜੀ ਦੀ ਪਤਨੀ ਸਮੇਤ ਘੱਟੋ-ਘੱਟ 72 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਰਾਜਧਾਨੀ ਕਿੰਸ਼ਾਸਾ ਦੇ ਪੂਰਬ ਵਿਚ ਲਗਭਗ 100 ਕਿਲੋਮੀਟਰ (60 ਮੀਲ) ਦੂਰ ਕਿਨਸੇਲੇ ਪਿੰਡ ਵਿਚ ਇਹ ਹਮਲਾ ਹੋਇਆ।
ਕਿਨਸਲੇ ਕਵੇਮਾਊਥ ਖੇਤਰ ਵਿਚ ਹੈ ਜਿੱਥੇ ਟੇਕੇ ਅਤੇ ਯਾਕਾ ਭਾਈਚਾਰਿਆਂ ਵਿਚ ਦੋ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਕਾਰਨ ਸੈਂਕੜੇ ਨਾਗਰਿਕ ਮਾਰੇ ਜਾ ਚੁੱਕੇ ਹਨ। ਕਿਨਸਲੇ ਪਿੰਡ 'ਤੇ ਹਮਲਾ ਕਰਨ ਵਾਲੇ ਲੋਕ ਮਬੋਂਡੋ ਮਿਲੀਸ਼ੀਆ ਦੇ ਮੈਂਬਰ ਸਨ, ਜੋ ਆਪਣੇ ਆਪ ਨੂੰ ਯਾਕਾ ਭਾਈਚਾਰੇ ਦੀ ਰੱਖਿਆ ਕਰਨ ਵਾਲੇ ਦੱਸਦੇ ਹਨ। ਸੰਯੁਕਤ ਰਾਸ਼ਟਰ ਦੁਆਰਾ ਫੰਡ ਪ੍ਰਾਪਤ ਰੇਡੀਓ 'ਓਕਾਪੀ' ਨੇ ਦੱਸਿਆ ਕਿ ਸ਼ਨੀਵਾਰ ਦੇ ਹਮਲੇ ਵਿਚ ਮਾਰੇ ਗਏ ਲੋਕਾਂ 'ਚ 9 ਫ਼ੌਜੀ ਅਤੇ ਇਕ ਫ਼ੌਜੀ ਦੀ ਪਤਨੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਥਾਈਲੈਂਡ: ਬੈਂਕਾਕ ਦੇ ਲਗਜ਼ਰੀ ਹੋਟਲ 'ਚ ਦੋ ਅਮਰੀਕੀਆਂ ਸਮੇਤ ਛੇ ਦੀ ਸ਼ੱਕੀ ਮੌਤ
NEXT STORY