ਐਡਮਿੰਟਨ- ਕੈਨੇਡਾ ਵਿਚ ਬੀਤੇ ਦਿਨਾਂ ਤੋਂ ਬੱਸ ਸ਼ੈਲਟਰਾਂ ਦੇ ਸ਼ੀਸ਼ੇ ਤੋੜਨ ਦੀਆਂ ਖ਼ਬਰਾਂ ਨੇ ਪੁਲਸ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ 80 ਬੱਸ ਸ਼ੈਲਟਰਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਬੁੱਧਵਾਰ ਸਵੇਰੇ ਕਈ ਬੱਸਾਂ ਦੇ ਟੁੱਟੇ ਸ਼ੀਸ਼ੇ ਸੜਕ ਉੱਤੇ ਡਿਗੇ ਹੋਏ ਸਨ, ਜਿਨ੍ਹਾਂ ਨੂੰ ਇਕੱਠਾ ਕਰਨ ਵਾਲੇ ਕਾਮਿਆਂ ਨੂੰ ਕਾਫੀ ਪਰੇਸ਼ਾਨੀ ਪੇਸ਼ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੁਕਸਾਨ ਲਗਭਗ 60 ਹਜ਼ਾਰ ਡਾਲਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਿਵਰਬੈਂਡ ਰੋਡ 'ਤੇ 9 ਸ਼ੈਲਟਰ ਤੋੜੇ ਗਏ। ਟੁੱਟੇ ਹੋਏ ਸ਼ੀਸ਼ੇ ਚੁੱਕ ਕੇ ਨਵੇਂ ਸ਼ੀਸ਼ੇ ਲਗਾਉਣ ਦਾ ਕੰਮ ਚੱਲ ਰਿਹਾ ਹੈ। ਐਡਮਿੰਟਨ ਦੇ ਕਮਿਊਨੀਕੇਸ਼ਨ ਐਡਵਾਇਜ਼ਰ ਨੇ ਕਿਹਾ ਕਿ ਇਹ ਬਿਲਕੁਲ ਗਲਤ ਗੱਲ ਹੈ ਤੇ ਇਹ ਬੇਵਕੂਫੀ ਵਾਲਾ ਕੰਮ ਹੈ। ਸ਼ੀਸ਼ੇ ਤੋੜਨ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਾਰਾ ਪੈਸਾ ਉਨ੍ਹਾਂ ਤੇ ਹੋਰ ਲੋਕਾਂ ਨੇ ਹੀ ਟੈਕਸ ਦੇ ਰੂਪ ਵਿਚ ਦਿੱਤਾ ਸੀ।
ਐਡਮਿੰਟਨ ਪੁਲਸ ਸਰਵਿਸ ਤੇ ਸ਼ਹਿਰ ਦੇ ਕੋਆਪਰੇਟ ਸਕਿਓਰਟੀ ਟੀਮ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।
ਬ੍ਰਿਟੇਨ 'ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ 'ਚ ਭਾਰਤੀ ਸ਼ਖਸ ਨੂੰ ਉਮਰਕੈਦ
NEXT STORY