ਆਟੋ ਡੈਸਕ– ਸ਼ੌਂਕ ਇਕ ਬਹੁਤ ਵੱਡੀ ਚੀਜ਼ ਹੈ। ਆਟੋਮੋਬਾਇਲ ਕਲੈਕਸ਼ਨ ਦਾ ਸ਼ੌਂਕ ਰੱਖਣ ਵਾਲੇ ਲੋਕ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਪੁਰਾਣੀਆਂ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਆਪਣੇ ਕੋਲ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਖ਼ਸ ਬਾਰੇ ਦੱਸ ਰਹੇ ਹਾਂ ਜਿਸ ਦੀ ਉਮਰ 80 ਸਾਲ ਹੈ ਅਤੇ ਇਹ 80 ਪੋਰਸ਼ ਕਾਰਾਂ ਦਾ ਮਾਲਕ ਹੈ। ਉਸ ਨੇ ਆਪਣੀਆਂ ਸਾਰੀਆਂ ਪੁਰਾਣੀਆਂ ਕਾਰਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੈ ਅਤੇ ਇਹ ਸਾਰੀਆਂ ਕਾਰਾਂ ਚਲਦੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਆਸਟਰੀਆ ਦੇ ਓਟੋਕਾਰ ਜੇ (Ottocar J) ਬਾਰੇ ਜੋ 80 ਪੋਰਸ਼ ਕਾਰਾਂ ਦੇ ਇਕਲੌਤੇ ਮਾਲਕ ਹਨ। ਉਨ੍ਹਾਂ ਨੇ ਹਾਲ ਹੀ ’ਚ 80ਵੀਂ ਪੋਰਸ਼ ਕਾਰ ਦੀ ਡਿਲੀਵਰੀ ਲਈ ਹੈ ਜੋ ਪੋਰਸ਼ ਸਪਾਈਡਰ ਹੈ।
ਦੱਸ ਦੇਈਏ ਕਿ ਉਨ੍ਹਾਂ ਨੇ ਆਪਣੀ ਪਹਿਲੀ ਪੋਰਸ਼ ਕਾਰ, 911 ਕਰੇਰਾ ਨੂੰ 43 ਸਾਲ ਪਹਿਲਾਂ 1977 ’ਚ ਖ਼ਰੀਦਿਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕਾਰਾਂ ਦਾ ਸ਼ੌਂਕ ਸੀ ਪਰ ਪੋਰਸ਼ ਕਾਰਾਂ ਨਾਲ ਉਨ੍ਹਾਂ ਦਾ ਲਗਾਅ ਰੇਸ ’ਚ ਭਾਗ ਲੈਣ ਤੋਂ ਬਾਅਦ ਵਧ ਗਿਆ। ਉਨ੍ਹਾਂ ਨੇ ਕਾਫੀ ਘੱਟ ਉਮਰ ’ਚ ਹੀ ਪੋਰਸ਼ ਕਾਰ ਖ਼ਰੀਦਣ ਲਈ ਪੈਰੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕੁਝ ਸਾਲਾਂ ਬਾਅਦ ਕਾਰ ਖ਼ਰੀਦਣ ਲਈ ਉਨ੍ਹਾਂ ਕੋਲ ਲੋੜੀਂਦੇ ਪੈਸੇ ਜਮ੍ਹਾ ਹੋ ਗਏ ਤਾਂ ਉਨ੍ਹਾਂ ਨੇ ਪੋਰਸ਼ 911 ਕਰੇਰਾ ਕਾਰ ਖ਼ਰੀਦੀ।
ਉਹ ਪੀਲੇ ਰੰਗ ਦੀ ਇਸ ਕਾਰ ਦਾ ਇਸਤੇਮਾਲ ਰੇਲ ਲਈ ਕਰਦੇ ਸਨ। ਇਸ ਤੋਂ ਬਾਅਦ ਉਹ ਪ੍ਰੋਫੈਸ਼ਨਲ ਰੇਸਰ ਬਣ ਗਏ। ਉਨ੍ਹਾਂ ਨੇ ਪੋਰਸ਼ ਦੀਆਂ ਕਾਰਾਂ ਨਾਲ ਰੇਸ ਕਰਕੇ ਕਈ ਖ਼ਿਤਾਬ ਆਪਣੇ ਨਾਮ ਕੀਤੇ ਹਨ। ਉਨ੍ਹਾਂ ਦੀਆਂ ਪੋਰਸ਼ ਕਾਰਾਂ ਦੀ ਲਿਸਟ ’ਚ ਪੋਰਸ਼ 917, 8-ਸਲੰਡਰ ਇੰਜਣ ਵਾਲੀ 910 ਅਤੇ ਪਰਸ਼ 956 ਸ਼ਾਮਲ ਹੈ। ਉਨ੍ਹਾਂ ਕੋਲ ਪੋਰਸ਼ 904 ਅਤੇ 964 ਕੂਪ ਕਾਰਾਂ ਵੀ ਹਨ। ਇਹ ਸਾਰੀਆਂ ਕਾਰਾਂ ਅਜੇ ਵੀ ਬਿਲਕੁਲ ਸਹੀ ਹਾਲਤ ’ਚ ਹਨ ਅਤੇ ਇਨ੍ਹਾਂ ਦਾ ਇਸਤੇਮਾਲ ਅਜੇ ਵੀ ਲੋਕ ਰੇਸ ਈਵੈਂਟ ’ਚ ਕਰਦੇ ਹਨ। ਮੌਜੂਦਾ ਸਮੇਂ ’ਚ ਉਨ੍ਹਾਂ ਦੀ ਕਲੈਕਸ਼ਨ ’ਚ 38 ਕਾਰਾਂ ਹਨ। ਉਹ ਮਹੀਨੇ ’ਚ ਹਰ ਦਿਨ ਵੱਖ-ਵੱਖ ਕਾਰ ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੋਰਸ਼ ਕੇਯੇਨ ਨਾਲ ਅਮਰੀਕਾ ਘੁੰਮਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਭਵਿੱਖ ’ਚ ਪੋਰਸ਼ ਦੀਆਂ ਨਵੀਆਂ ਕਾਰਾਂ ਨੂੰ ਖ਼ਰੀਦਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਭੂਤਕਾਲ ਅਤੇ ਭਵਿੱਖ ਬਾਰੇ ਜ਼ਿਆਦਾ ਨਾ ਸੋਚ ਕੇ ਆਪਣੇ ਵਰਤਮਾਣ ਨੂੰ ਬਿਹਤਰਨ ਬਣਾਉਣਾ ਦੀ ਹੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਬ੍ਰਿਟੇਨ 'ਚ 6 ਲੱਖ ਲੋਕਾਂ ਨੂੰ ਲੱਗ ਚੁੱਕਾ ਹੈ ਕੋਰੋਨਾ ਦਾ ਟੀਕਾ
NEXT STORY