ਰੋਮ (ਕੈਂਥ): ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਮਾਂ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਜਿਹੜਾ ਬਿਨਾਂ ਲੋਭ ਤੇ ਦਿਖਾਵੇ ਦੇ ਔਲਾਦ ਲਈ ਹਰ ਉਹ ਕੰਮ ਕਰਦਾ ਹੈ ਜਿਹੜਾ ਸਾਡੀ ਕਲਪਨਾ ਤੋਂ ਵੀ ਪਰੇ ਹੈ। ਸ਼ਾਇਦ ਇਸ ਲਈ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ।ਇੱਕ ਮਾਂ ਹਮੇਸ਼ਾ ਹੀ ਆਪਣੀ ਔਲਾਦ ਦੀ ਸੁੱਖ ਹੀ ਨਹੀ ਮੰਗਦੀ ਹੈ ਸਗੋਂ ਆਪਾ ਵੀ ਨਿਸ਼ਾਵਰ ਕਰਦੀ ਹੈ ਤੇ ਕਈ ਵਾਰ ਔਲਾਦ ਦੀ ਜ਼ਿੰਦਗੀ ਲਈ ਮਾਂ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਵੀ ਪਾ ਲੈਂਦੀ ਹੈ।ਅਜਿਹਾ ਹੀ ਇੱਕ ਅੱਖਾਂ ਨਮ ਕਰਨ ਮਾਮਲਾ ਉੱਤਰੀ ਇਟਲੀ ਦੇ ਸ਼ਹਿਰ ਤੌਰੀਨੋ ਵਿੱਚ ਦੇਖਣ ਨੂੰ ਮਿਲਿਆ ਹੈ।
ਇੱਥੇ ਇੱਕ 82 ਸਾਲਾ ਔਰਤ ਨੇ ਆਪਣੇ 53 ਸਾਲਾ ਬੇਟੇ ਨੂੰ ਗੁਰਦਾ ਦੇ ਕੇ ਉਸ ਦੀ ਕੀਮਤੀ ਜਾਨ ਬਚਾਈ। ਗੁਰਦੇ ਦਾ ਟਰਾਂਸਪਲਾਂਟ ਇਟਲੀ ਦੇ ਸ਼ਹਿਰ ਤੌਰੀਨੋ ਦੇ ਮੌਲੀਨੇਤੇ ਵਿੱਚ ਕੀਤਾ ਗਿਆ, 53 ਸਾਲਾ ਵਿਅਕਤੀ ਗਲੋਮੇਰੂਲੋਨੇਫ੍ਰਾਈਟਸ ਨਾਮ ਦੀ ਬਿਮਾਰੀ ਤੋਂ ਪੀੜਤ ਸੀ। ਇਹ ਬੀਮਾਰੀ ਵਿਅਕਤੀ ਦੇ ਗੁਰਦੇ ਨੂੰ ਨੁਕਸਾਨ ਪਹੁੰਚਾ ਰਹੀ ਸੀ।ਨਵੇਂ ਗੁਰਦੇ ਨੇ ਉਸ ਨੂੰ ਡਾਇਲਸਿਜ਼ ਤੋਂ ਬਚਣ ਦੇ ਯੋਗ ਬਣਾ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ 'ਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ, 7 'ਚੋਂ 1 ਹੈ ਨਸ਼ੇ ਦਾ ਆਦੀ
ਮੌਲੀਨੇਤੇ ਨੈਫਰੋਲੋਜੀ ਦੇ ਮੁੱਖੀ ਲੁਈਜੀ ਬਿਆਨਕੋਨੇ ਨੇ ਇਸ ਮੌਕੇ ਕਿਹਾ ਕਿ ਇਟਲੀ ਵਿੱਚ ਜੀਵਿਤ ਦਾਨੀਆਂ ਨਾਲ ਟਰਾਂਸਪਲਾਂਟ ਵੱਧ ਰਹੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਦਾਨ ਕਰਨ ਵਾਲੇ ਦੀ ਕੋਈ ਸੀਮਾ ਨਹੀਂ ਹੈ ਪਰ ਉਮਰ ਦਾ ਭਾਰ ਕਲੀਨਿਕਲ, ਰੂਪ ਵਿਗਿਆਨਿਕ ਅਤੇ ਕਾਰਜਸ਼ੀਲ ਅੰਕੜਿਆਂ ਦੇ ਨਾਲ ਜੋੜ ਕੇ ਹੋਣਾ ਚਾਹੀਦਾ ਹੈ ਜੋ ਇੱਕ ਘੱਟ ਜੀਵ-ਵਿਗਿਆਨ ਦੀ ਉਮਰ ਦਾ ਸੰਕੇਤ ਦੇ ਸਕਦਾ ਹੈ। ਇੱਕ ਬਜ਼ੁਰਗ ਮਾਂ ਵੱਲੋ ਆਪਣੀ ਔਲਾਦ ਲਈ ਅਜਿਹਾ ਸਾਹਸੀ ਕਾਰਜ ਕਰਨ 'ਤੇ ਡਾਕਟਰ ਵੀ ਇਸ ਮਾਂ ਨੂੰ ਵਧਾਈ ਦਿੰਦੇ ਹੋਏ ਸਲਾਮ ਵੀ ਕਰ ਰਹੇ ਹਨ।ਇਟਲੀ ਵਿੱਚ ਇੱਕ ਵੱਡੇਰੀ ਉਮਰ ਦੀ ਮਾਂ ਵੱਲੋ ਅਜਿਹਾ ਦਾਨ ਕਰਨ ਦਾ ਇਹ ਪਹਿਲਾ ਕੇਸ ਹੈ।
ਨੋਟ- 82 ਸਾਲਾ ਮਾਂ ਨੇ ਜਿਗਰ ਦੇ ਟੋਟੇ ਨੂੰ ਗੁਰਦਾ ਦੇ ਕੇ ਬਚਾਈ ਜਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਇਸ ਸਮੇਂ ਤੋਂ ਸ਼ੁਰੂ ਹੋ ਸਕਦੀਆਂ ਨੇ ਉਡਾਣਾਂ
NEXT STORY