ਕਾਬੁਲ — ਉੱਤਰੀ ਅਫਗਾਨਿਸਤਾਨ ਦੇ ਫਰਿਆਬ ਸੂਬੇ 'ਚ ਇਕ ਸੜਕ ਹਾਦਸੇ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ, ਇਕ ਸਥਾਨਕ ਅਧਿਕਾਰੀ ਨੇ ਪੁਸ਼ਟੀ ਕੀਤੀ।
ਸੂਚਨਾ ਅਤੇ ਸੰਸਕ੍ਰਿਤੀ ਦੇ ਸੂਬਾਈ ਨਿਰਦੇਸ਼ਕ ਮੌਲਵੀ ਸ਼ਮਸੁਦੀਨ ਮੁਹੰਮਦੀ ਦੇ ਅਨੁਸਾਰ ਇਹ ਹਾਦਸਾ ਸ਼ਨੀਵਾਰ ਦੁਪਹਿਰ ਨੂੰ ਉਦੋਂ ਵਾਪਰਿਆ ਜਦੋਂ ਖਾਨ-ਏ-ਚਾਰਬਾਗ ਜ਼ਿਲ੍ਹੇ ਵਿੱਚ ਦੋ ਵਾਹਨਾਂ ਦੀ ਟੱਕਰ ਹੋ ਗਈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਅਤੇ ਖਸਤਾਹਾਲ ਹਾਈਵੇਅ 'ਤੇ ਟ੍ਰੈਫਿਕ ਸੰਕੇਤਾਂ ਦੀ ਘਾਟ ਅਫਗਾਨਿਸਤਾਨ ਵਿਚ ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ।
ਅਮਰੀਕਾ ਦੇ ਕੋਲਾਰਾਡੋ ਸੂਬੇ 'ਚ ਆਇਆ ਸ਼ਕਤੀਸ਼ਾਲੀ ਤੂਫ਼ਾਨ, ਫੌਜੀ ਅੱਡੇ 'ਤੇ ਖੜ੍ਹੇ ਜਹਾਜ਼ਾਂ ਨੂੰ ਹੋਇਆ ਭਾਰੀ ਨੁਕਸਾਨ
NEXT STORY