ਵਾਸ਼ਿੰਗਟਨ (ਏਜੰਸੀ)-ਅਮਰੀਕਾ ਵਿਚ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ 79 ਵਰ੍ਹਿਆਂ ਦੇ ਬਜ਼ੁਰਗ ਨੇ 93 ਕਤਲ ਕਬੂਲੇ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਜ਼ਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ। ਇਸ ਬਾਰੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਨੇ ਦੱਸਿਆ ਕਿ 79 ਵਰ੍ਹਿਆਂ ਦੇ ਬਜ਼ੁਰਗ ਸੈਮੂਅਲ ਲਿਟਲ ਨੇ 50 ਹੱਤਿਆਵਾਂ ਕੀਤੀਆਂ ਸਨ। ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਬਣ ਗਿਆ ਹੈ।
ਐੱਫ. ਬੀ. ਆਈ. ਨੇ ਕਿਹਾ ਕਿ ਉਸ ਨੇ 1970 ਤੋਂ 2005 ਵਿਚਕਾਰ 93 ਕਤਲ ਕਬੂਲੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸਨ। ਉਂਝ ਜਾਂਚਕਾਰਾਂ ਨੇ ਉਸ ਦੀ ਸਿਰਫ਼ 50 ਹੱਤਿਆਵਾਂ ’ਚ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ। ਉਨ੍ਹਾਂ ਆਪਣੀ ਵੈੱਬਸਾਈਟ ’ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੁਝ ਲਾਸ਼ਾਂ ਮਿਲੀਆਂ ਹੀ ਨਹੀਂ। ਲਿਟਲ ਤਿੰਨ ਹੱਤਿਆਵਾਂ ਦੇ ਮਾਮਲੇ ’ਚ 2014 ਤੋਂ ਉਮਰ ਭਰ ਲਈ ਜੇਲ ’ਚ ਬੰਦ ਹੈ।
ਡਾਟਾ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ, ਫੇਸਬੁੱਕ ਖਿਲਾਫ ਜਾਂਚ ਕਰਨਗੇ 40 ਅਟਾਰਨੀ ਜਨਰਲ
NEXT STORY