ਬੈਂਕਾਕ-ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ 'ਚ ਬੁੱਧਵਾਰ ਦੁਪਹਿਰ ਨੂੰ ਇਕ ਰੁਝੇਵੇਂ ਭਰੇ ਸਰਕਾਰੀ ਦਫ਼ਤਰ ਨੇੜੇ ਬੰਬ ਧਮਾਕੇ 'ਚ ਘਟੋ-ਘੱਟ 9 ਲੋਕ ਜ਼ਖਮੀ ਹੋ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਮਾਂਡਲੇ 'ਚ ਸੜਕ ਆਵਾਜਾਈ ਪ੍ਰਸ਼ਾਸਨ ਵਿਭਾਗ ਦੇ ਨੇੜਲੇ ਖੇਤਰ 'ਚ ਦੋ ਧਮਾਕੇ ਹੋਏ ਜਿਸ ਨਾਲ 14 ਗੱਡੀਆਂ ਨੁਕਸਾਨੀਆਂ ਗਈਆਂ। ਚਸ਼ਮਦੀਦਾਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਮੀਡੀਆ ਨਾਲ ਗੱਲਬਾਤ ਕਰਨ 'ਤੇ ਸੁਰੱਖਿਆ ਬਲਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਉਨ੍ਹਾਂ ਨੂੰ ਡਰ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ 'ਐਕਸ' ਲਿੰਗ ਪਛਾਣ ਵਾਲਾ ਪਾਸਪੋਰਟ ਅੱਜ ਜਾਰੀ ਹੋਣ ਦੀ ਉਮੀਦ
ਹਤਰਨੀ ਸ਼ਾਏ ਬਚਾਅ ਦਲ ਦੇ ਇਕ ਮੈਂਬਰ ਨੇ ਦੱਸਿਆ ਕਿ ਸ਼ੁਰੂਆਤੀ ਧਮਾਕਿਆਂ 'ਚ ਚਾਰ ਜ਼ਖਮੀ ਹੋ ਗਏ ਅਤੇ ਇਸ ਧਮਾਕੇ ਤੋਂ ਬਾਅਦ ਉਨ੍ਹਾਂ ਦੀ ਟੀਮ ਅਤੇ ਇਕ ਹੋਰ ਟੀਮ ਪਹੁੰਚੀ ਤਾਂ ਉਸ ਵੇਲੇ ਦੂਜੇ ਧਮਾਕੇ 'ਚ ਪੰਜ ਹੋਰ ਜ਼ਖਮੀ ਹੋ ਗਏ। ਇਹ ਬਚਾਅ ਟੀਮਾਂ ਆਮਤੌਰ 'ਤੇ ਚੈਰੀਟੇਬਲ ਸੰਸਥਾਵਾਂ ਹੁੰਦੀਆਂ ਹਨ ਜੋ ਦੱਖਣੀ ਪੂਰਬੀ ਏਸ਼ੀਆ ਦੇ ਕਈ ਹਿੱਸਿਆਂ 'ਚ ਨਜ਼ਰ ਆਉਂਦੀਆਂ ਹਨ।
ਇਹ ਵੀ ਪੜ੍ਹੋ : ਜਾਂਚ ਕਰਵਾਉਣ ਦੇ ਸਮੇਂ ਤੋਂ ਹੋ ਸਕਦੈ ਕੋਵਿਡ-19 ਜਾਂਚ ਦੇ ਨਤੀਜਿਆਂ 'ਚ ਬਦਲਾਅ : ਅਧਿਐਨ
ਅਜਿਹਾ ਲੱਗਦਾ ਹੈ ਕਿ ਦੇਸ਼ ਦੇ ਫੌਜੀ ਸ਼ਾਸਨ ਦੇ ਵਿਰੋਧੀ ਅੱਤਵਾਦੀਆਂ ਦਾ ਇਹ ਹਾਈਪ੍ਰੋਫਾਈਲ ਹਮਲਾ ਹੁੰਦਾ ਹੈ। ਸੋਸ਼ਲ ਮੀਡੀਆ ਅਤੇ ਵਿਰੋਧੀ ਧਿਰ ਨਾਲ ਹਮਦਰਦੀ ਰੱਖਣ ਵਾਲੀ ਨਿਊਜ਼ ਵੈੱਬਸਾਈਟਾਂ 'ਤੇ ਹੋਰ ਹਮਲਿਆਂ ਦੀ ਵੀ ਖਬਰ ਹੈ। ਮਿਆਂਮਾਰ ਦੇ ਸ਼ਹਿਰਾਂ 'ਚ ਗੋਲੀਬਾਰੀ ਅਤੇ ਬੰਬ ਧਮਾਕੇ ਅਤੇ ਦੂਰ-ਦੁਰਾਡੇ ਦੇ ਖੇਤਰਾਂ 'ਚ ਸੰਘਰਸ 'ਚ ਰੋਜ਼ਾਨਾ ਦੀਆਂ ਘਟਨਾਵਾਂ ਹੋ ਗਈਆਂ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਅਤੇ ਨਿਰੀਖਕਾਂ ਨੇ ਕਿਹਾ ਕਿ ਫਰਵਰੀ 'ਚ ਸੱਤਾ 'ਤੇ ਫੌਜ ਦੇ ਕਾਬਜ਼ ਹੋਣ ਤੋਂ ਬਾਅਦ ਫੈਲੀ ਅਸ਼ਾਂਤੀ ਘਰੇਲੂ ਯੁੱਧ ਵੱਲ ਵਧ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ 'ਐਕਸ' ਲਿੰਗ ਪਛਾਣ ਵਾਲਾ ਪਾਸਪੋਰਟ ਅੱਜ ਜਾਰੀ ਹੋਣ ਦੀ ਉਮੀਦ
NEXT STORY