ਬੀਜਿੰਗ, (ਭਾਸ਼ਾ)- ਚੀਨ ਵਿਚ ਇਕ ਪੈਦਲ ਯਾਤਰੀ ਨੂੰ ਬਿਨਾਂ ਡਰਾਈਵਰ ਕਾਰ ਨੇ ਟੱਕਰ ਮਾਰ ਦਿੱਤੀ । ਸੋਸ਼ਲ ਮੀਡੀਆ ’ਤੇ ਲੋਕ ਕਾਰ ਨਿਰਮਾਤਾ ਦਾ ਪੱਖ ਲੈ ਰਹੇ ਹਨ ਕਿਉਂਕਿ ਵਿਅਕਤੀ ਕਥਿਤ ਤੌਰ ’ਤੇ ਹਰੀ ਬੱਤੀ ਹੋਣ ਦੇ ਬਾਵਜੂਦ ਸੜਕ ਪਾਰ ਕਰ ਰਿਹਾ ਸੀ।
ਕਾਰ ਬਣਾਉਣ ਵਾਲੀ ਦਿੱਗਜ ਟੈਕਨਾਲੋਜੀ ਕੰਪਨੀ ਬਾਇਡੂ ਨੇ ਚੀਨੀ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਕਿ ਲਾਈਟ ਹਰੀ ਹੁੰਦੇ ਹੀ ਕਾਰ ਅੱਗੇ ਵਧਣੀ ਸ਼ੁਰੂ ਹੋ ਗਈ ਅਤੇ ਪੈਦਲ ਚੱਲਣ ਵਾਲੇ ਵਿਅਕਤੀ ਨਾਲ ਉਸ ਦੀ ਮਾਮੂਲੀ ਟੱਕਰ ਹੋ ਗਈ।
ਕੰਪਨੀ ਨੇ ਕਿਹਾ ਕਿ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜਾਂਚ ਵਿਚ ਪਤਾ ਲੱਗਾ ਕਿ ਉਸ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ। ਚੀਨ ਦੇ ਵਿੱਤੀ ਸਮਾਚਾਰ ਸੰਗਠਨ ‘ਯਿਕਾਈ’ ਨੇ ਕਿਹਾ ਕਿ ਐਤਵਾਰ ਨੂੰ ਵੁਹਾਨ ਸ਼ਹਿਰ ’ਚ ਵਾਪਰੀ ਘਟਨਾ ਮੁਸ਼ਕਲ ਸਥਿਤੀਆਂ ’ਚ ਬਿਨਾਂ ਡਰਾਈਵਰ ਕਾਰ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ।
ਉਨ੍ਹਾਂ ਨੇ ਇਕ ਮਾਹਿਰ ਦੇ ਹਵਾਲੇ ਨਾਲ ਕਿਹਾ ਕਿ ਇਸ ਤਕਨੀਕ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਜਾਂ ਪੈਦਲ ਚੱਲਣ ਵਾਲਿਆਂ ਨਾਲ ਨਜਿੱਠਣ ’ਚ ਸੀਮਾਵਾਂ ਹੋ ਸਕਦੀਆਂ ਹਨ।
ਬੀਜਿੰਗ ਸਥਿਤ ਸਰਚ ਇੰਜਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਬਾਇਡੂ ਚੀਨ ’ਚ ਡਰਾਈਵਰ ਬਿਨਾਂ ਡਰਾਈਵਿੰਗ ਦੇ ਵਿਕਾਸ ਵਿਚ ਮੋਹਰੀ ਹੈ। ਇਸ ਦਾ ਸਭ ਤੋਂ ਵੱਡਾ ‘ਰੋਬੋਟੈਕਸੀ’ ਨੈੱਟਵਰਕ ਵੁਹਾਨ ਵਿਚ ਹੈ। ਇਸ ਦਾ ਬੇੜਾ 300 ਕਾਰਾਂ ਦਾ ਹੈ।
PM ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਸਨਮਾਨ, ਕਿਹਾ- 'ਇਹ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ'
NEXT STORY