ਗੁਰਦਾਸਪੁਰ/ ਇਸਲਾਮਾਬਾਦ (ਵਿਨੋਦ) : ਪਾਕਿਸਤਾਨ ਦੇ ਸੰਘਰ ਜ਼ਿਲ੍ਹੇ ਵਿਚ ਇਕ ਊਠ ਦਾ ਪੈਰ ਵੱਢਣ ਦੀ ਤਾਜ਼ਾ ਘਟਨਾ ਤੋਂ ਬਾਅਦ ਹੈਦਰਾਬਾਦ ਵਿਚ ਜਾਨਵਰਾਂ ਨਾਲ ਜ਼ੁਲਮ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸਿਰੀ ਪੁਲਸ ਸਟੇਸ਼ਨ ਦੀ ਹੱਦ ਅੰਦਰ ਇਕ ਪਸ਼ੂ ਕਾਲੋਨੀ ਨੇੜੇ ਇਕ ਗਧੇ ਦੀ ਲੱਤ ਅਤੇ ਗੁਪਤ ਅੰਗ ਕਥਿਤ ਤੌਰ ’ਤੇ ਕੱਟੇ ਗਏ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਸੀਰੀ ਪੁਲਸ ਨੇ ਪੀੜਤ ਜਾਨਵਰ ਨੂੰ ਹਿਰਾਸਤ ’ਚ ਲੈ ਕੇ ਉਸ ਦੇ ਮਾਲਕ ਮੀਰ ਹਸਨ ਰਿੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ
ਸਬ-ਇੰਸਪੈਕਟਰ ਅਰਸਲਾਨ ਲਤੀਫ ਚੰਨਾ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ ਦੋਸ਼ੀ ਰਿੰਦ ’ਤੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 429 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਨੇ ਰਿੰਦ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਰਿਪੋਰਟਾਂ ਦੇ ਅਨੁਸਾਰ ਗਧੇ ਦੇ ਮਾਲਕ ਰਿੰਦ ਨੇ ਗੁੱਸੇ ਵਿਚ ਜਾਨਵਰ ਦੀ ਲੱਤ ਅਤੇ ਜਣਨ ਅੰਗਾਂ ਨੂੰ ਕੱਟਣ ਲਈ ਕੁਹਾੜੀ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੋਰਾਂਟੋ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਸ਼ੱਕੀ ਬੰਦੂਕਧਾਰੀ ਸਮੇਤ 3 ਦੀ ਮੌਤ
NEXT STORY