ਪੇਸ਼ਾਵਰ (ਏ. ਐੱਨ. ਆਈ.)-ਪੇਸ਼ਾਵਰ ਹਾਈਕੋਰਟ ਬਾਰ ਰੂਮ ’ਚ ਸੋਮਵਾਰ ਨੂੰ ਇਕ ਵਕੀਲ ਨੇ ਨਾਟਕੀ ਹਾਲਾਤ ’ਚ ਗੋਲ਼ੀ ਚਲਾ ਕੇ ਇਕ ਸੀਨੀਅਰ ਵਕੀਲ ਦਾ ਕਤਲ ਕਰ ਦਿੱਤਾ। ਅਬਦੁਲ ਲਤੀਫ਼ ਅਫ਼ਰੀਦੀ (79) ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਨ ਅਤੇ ਪਾਕਿਸਤਾਨ ’ਚ ਵਕੀਲਾਂ ਦੇ ਉਸ ਅੰਦੋਲਨ ਵਿਚ ਮੋਹਰੀ ਰਹੇ ਸਨ, ਜਿਸ ਕਾਰਨ ਸਾਬਕਾ ਪ੍ਰਧਾਨ ਜਸਟਿਸ ਇਫਤਿਖਾਰ ਮੁਹੰਮਦ ਚੌਧਰੀ ਦੀ ਬਹਾਲੀ ਹੋਈ ਸੀ। ਅਫ਼ਰੀਦੀ ਨੂੰ 1979 ਵਿਚ ਪਾਕਿਸਤਾਨ ਦੇ ਤੱਤਕਾਲੀ ਰਾਸ਼ਟਰਪਤੀ ਮੁਹੰਮਦ ਜ਼ਿਆ-ਉਲ-ਹੱਕ ਨੇ ਆਪਣੇ ਰਾਜ ਦੇ ਮਾਰਸ਼ਲ ਲਾਅ ਖ਼ਿਲਾਫ਼ ਸਿਆਸੀ ਸਰਗਰਮੀਆਂ ’ਚ ਹਿੱਸਾ ਲੈਣ ਲਈ ਕੈਦ ਕਰ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸਰਦੀ ਦੀਆਂ ਛੁੱਟੀਆਂ ਦੌਰਾਨ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ
ਪੁਲਸ ਨੇ ਦੱਸਿਆ ਕਿ ਅਫ਼ਰੀਦੀ ਬਾਰ ਰੂਮ ’ਚ ਬੈਠੇ ਸਨ ਤਾਂ ਅਦਨਾਨ ਨਾਮੀ ਇਕ ਹੋਰ ਵਕੀਲ ਨੇ ਉਨ੍ਹਾਂ ’ਤੇ ਗੋਲ਼ੀ ਚਲਾ ਦਿੱਤੀ। ਸੀਨੀਅਰ ਵਕੀਲ ਨੂੰ ਤੁਰੰਤ ਇਥੇ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ’ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਫ਼ਰੀਦੀ ’ਤੇ 6 ਗੋਲ਼ੀਆਂ ਚਲਾਈਆਂ ਗਈਆਂ। ਪੁਲਸ ਨੇ ਅਦਨਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸਖ਼ਤ ਸੁਰੱਖਿਆ ’ਚ ਇਥੇ ਅੱਤਵਾਦ-ਰੋਕੂ ਅਦਾਲਤ ’ਚ ਪੇਸ਼ ਕੀਤਾ ਗਿਆ। ਸ਼ੁਰੂਆਤੀ ਜਾਂਚ ’ਚ ਪੁਲਸ ਨੂੰ ਸ਼ੱਕ ਹੈ ਕਿ ਇਹ ਹਮਲਾ ਨਿੱਜੀ ਦੁਸ਼ਮਣੀ ’ਚ ਕੀਤਾ ਗਿਆ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਅਦਨਾਨ ਕੋਰਟ ਕੰਪਲੈਕਸ ਅੰਦਰ ਪਿਸਤੌਲ ਲਿਆਉਣ ’ਚ ਕਿਵੇਂ ਕਾਮਯਾਬ ਰਿਹਾ। ਪੇਸ਼ਾਵਰ ਬਾਰ ਐਸੋਸੀਏਸ਼ਨ ’ਚ ਪ੍ਰਧਾਨ ਅਲੀ ਜ਼ਮਾਨ ਨੇ ਅਫ਼ਰੀਦੀ ਦੇ ਕਤਲ ਦੇ ਵਿਰੋਧ ’ਚ ਖੈਬਰ ਪਖਤੂਨਖਵਾ ਸੂਬੇ ਦੀਆਂ ਸਾਰੀਆਂ ਅਦਾਲਤਾਂ ਦਾ ਦੋ ਦਿਨਾਂ ਤੱਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਰਾਹੁਲ ਗਾਂਧੀ ਦਾ ਮੂਸੇਵਾਲਾ ਦੇ ਪਿਤਾ ਨੂੰ ਸਲਾਮ, ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ 'ਚ ਮੌਤ, ਪੜ੍ਹੋ TOP 10
NEXT STORY