ਇੰਟਰਨੈਸ਼ਨਲ ਡੈਸਕ : ਕਹਿੰਦੇ ਹਨ ਕਿ ਕਿਸਮਤ ਕਦੋਂ ਪਲਟੀ ਮਾਰ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਅਮਰੀਕਾ ਦੇ ਓਹਾਇਓ 'ਚ ਇੱਕ ਵਿਅਕਤੀ ਨਾਲ ਹੋਇਆ, ਜਿੱਥੇ ਇੱਕ ਦੁਕਾਨਦਾਰ ਦੀ ਮਾਮੂਲੀ ਜਿਹੀ ਗਲਤੀ ਉਸ ਲਈ ਵਰਦਾਨ ਸਾਬਤ ਹੋਈ ਅਤੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ ਓਹਾਇਓ ਦੇ ਲੇਕ ਕਾਉਂਟੀ ਦਾ ਰਹਿਣ ਵਾਲਾ ਇੱਕ ਵਿਅਕਤੀ ਪੇਨਸਵਿਲੇ ਸਥਿਤ 'ਚੈਸਟਨਟ ਫੂਡ ਮਾਰਟ' 'ਤੇ ਲਾਟਰੀ ਦੀ ਟਿਕਟ ਖਰੀਦਣ ਗਿਆ ਸੀ। ਉਸਨੇ ਕਲਰਕ ਨੂੰ 1 ਡਾਲਰ ਵਾਲੀਆਂ 5 ਟਿਕਟਾਂ ਤੇ 5 ਡਾਲਰ ਵਾਲੀ ਇੱਕ EZPLAY Quick Spot ਟਿਕਟ ਦੇਣ ਲਈ ਕਿਹਾ। ਪਰ ਇੱਥੇ ਇੱਕ ਦਿਲਚਸਪ ਮੋੜ ਆਇਆ, ਕਲਰਕ ਨੇ ਗਲਤੀ ਨਾਲ ਉਸਨੂੰ ਵੱਖ-ਵੱਖ ਟਿਕਟਾਂ ਦੇਣ ਦੀ ਬਜਾਏ 10 ਡਾਲਰ ਦੀ ਇੱਕੋ 'Quick Spot' ਟਿਕਟ ਫੜਾ ਦਿੱਤੀ।
ਆਮ ਤੌਰ 'ਤੇ ਲੋਕ ਅਜਿਹੀ ਸਥਿਤੀ ਵਿੱਚ ਗਲਤ ਟਿਕਟ ਵਾਪਸ ਕਰ ਦਿੰਦੇ ਹਨ ਜਾਂ ਬਹਿਸ ਕਰਦੇ ਹਨ, ਪਰ ਇਸ ਵਿਅਕਤੀ ਨੇ ਉਹ ਟਿਕਟ ਰੱਖਣ ਦਾ ਫੈਸਲਾ ਕੀਤਾ। ਇਹ ਫੈਸਲਾ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਇਆ। ਜੇਕਰ ਉਹ ਆਪਣੀ ਪਸੰਦ ਅਨੁਸਾਰ 1 ਜਾਂ 5 ਡਾਲਰ ਵਾਲੀਆਂ ਟਿਕਟਾਂ ਲੈਂਦਾ, ਤਾਂ ਉਸਨੂੰ ਇਨਾਮੀ ਰਾਸ਼ੀ ਦਾ ਸਿਰਫ 10 ਜਾਂ 50 ਫੀਸਦੀ ਹਿੱਸਾ ਹੀ ਮਿਲਣਾ ਸੀ ਪਰ 10 ਡਾਲਰ ਵਾਲੀ ਇਸ ਟਿਕਟ ਨੇ ਉਸਨੂੰ 100 ਫੀਸਦੀ ਜੈਕਪਾਟ ਦਾ ਹੱਕਦਾਰ ਬਣਾ ਦਿੱਤਾ।
ਇਸ ਸਬੰਧੀ ਜਦੋਂ ਉਸਨੇ ਆਪਣੀ ਟਿਕਟ ਚੈੱਕ ਕੀਤੀ ਤਾਂ ਉਸਦੇ ਹੋਸ਼ ਉੱਡ ਗਏ। ਉਸ ਟਿਕਟ ਦੇ ਸਾਰੇ ਨੰਬਰ ਜੈਕਪਾਟ ਨਾਲ ਮੇਲ ਖਾ ਗਏ ਸਨ। ਇਸ ਵਿਅਕਤੀ ਨੇ $158,585 (ਲਗਭਗ 1.5 ਕਰੋੜ ਰੁਪਏ) ਦਾ ਜੈਕਪਾਟ ਜਿੱਤ ਲਿਆ ਹੈ। ਆਪਣੀ ਖੁਸ਼ੀ ਜ਼ਾਹਰ ਕਰਦਿਆਂ ਉਸਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਸਭ ਤੋਂ ਪਹਿਲਾਂ ਆਪਣੇ ਬਿੱਲ ਚੁਕਾਏਗਾ, ਭਵਿੱਖ ਲਈ ਨਿਵੇਸ਼ ਕਰੇਗਾ ਅਤੇ ਆਪਣੇ ਪੋਤੇ-ਪੋਤੀਆਂ ਦੀ ਬਿਹਤਰ ਦੇਖਭਾਲ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਖਾਲਸਾ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਨਗਰ ਕੀਰਤਨ 19 ਅਪ੍ਰੈਲ ਨੂੰ
NEXT STORY