ਨਵੀਂ ਦਿੱਲੀ - ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਘਰਾਂ 'ਚ ਮਿੱਟੀ ਦੇ ਘੜੇ (ਮਟਕੇ) ਦੀ ਵਰਤੋਂ ਵਧ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦਾ ਇਹ ਸਾਧਾਰਨ ਜਿਹਾ ਘੜਾ ਨਾ ਸਿਰਫ਼ ਪਾਣੀ ਨੂੰ ਠੰਡਾ ਰੱਖਦਾ ਹੈ, ਸਗੋਂ ਵਾਸਤੂ ਸ਼ਾਸਤਰ ਅਨੁਸਾਰ ਤੁਹਾਡੀ ਕਿਸਮਤ ਵੀ ਜਗਾ ਸਕਦਾ ਹੈ। ਮਿੱਟੀ ਨੂੰ ਪ੍ਰਿਥਵੀ ਤੱਤ ਅਤੇ ਪਾਣੀ ਨੂੰ ਜਲ ਤੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਇਨ੍ਹਾਂ ਦੋਵਾਂ ਦਾ ਸਹੀ ਦਿਸ਼ਾ 'ਚ ਮੇਲ ਹੁੰਦਾ ਹੈ, ਤਾਂ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਘੜੇ ਲਈ ਸਭ ਤੋਂ ਸ਼ੁਭ ਦਿਸ਼ਾ
ਵਾਸਤੂ ਸ਼ਾਸਤਰ ਦੇ ਅਨੁਸਾਰ, ਪਾਣੀ ਨਾਲ ਭਰੇ ਮਿੱਟੀ ਦੇ ਘੜੇ ਨੂੰ ਰੱਖਣ ਲਈ ਉੱਤਰ ਦਿਸ਼ਾ ਸਭ ਤੋਂ ਉੱਤਮ ਮੰਨੀ ਗਈ ਹੈ। ਉੱਤਰ ਦਿਸ਼ਾ ਨੂੰ ਜਲ ਦੀ ਦਿਸ਼ਾ ਅਤੇ ਧਨ ਦੇ ਦੇਵਤਾ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਪਾਣੀ ਰੱਖਣ ਨਾਲ ਘਰ 'ਚ ਸੁੱਖ-ਸਮ੍ਰਿੱਧੀ ਆਉਂਦੀ ਹੈ ਅਤੇ ਆਰਥਿਕ ਤੰਗੀ ਦੂਰ ਹੁੰਦੀ ਹੈ। ਜੇਕਰ ਉੱਤਰ ਦਿਸ਼ਾ 'ਚ ਜਗ੍ਹਾ ਨਾ ਹੋਵੇ, ਤਾਂ ਤੁਸੀਂ ਇਸ ਨੂੰ ਉੱਤਰ-ਪੂਰਬ (ਈਸ਼ਾਨ ਕੋਣ) 'ਚ ਵੀ ਰੱਖ ਸਕਦੇ ਹੋ।
ਆਰਥਿਕ ਤੰਗੀ ਤੋਂ ਮੁਕਤੀ ਦੇ ਉਪਾਅ
ਜੇਕਰ ਤੁਸੀਂ ਲੰਬੇ ਸਮੇਂ ਤੋਂ ਕਰਜ਼ੇ ਜਾਂ ਧਨ ਦੀ ਕਮੀ ਨਾਲ ਜੂਝ ਰਹੇ ਹੋ, ਤਾਂ ਵਾਸਤੂ ਦਾ ਇਕ ਛੋਟਾ ਜਿਹਾ ਉਪਾਅ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਮਟਕਾ ਕਦੇ ਵੀ ਖਾਲੀ ਨਾ ਰਹੇ। ਰਾਤ ਦੇ ਸਮੇਂ ਵੀ ਇਸ 'ਚ ਪਾਣੀ ਭਰ ਕੇ ਰੱਖੋ। ਮੰਨਿਆ ਜਾਂਦਾ ਹੈ ਕਿ ਭਰਿਆ ਹੋਇਆ ਘੜਾ ਘਰ 'ਚ ਧਨ ਦੇ ਭੰਡਾਰਾਂ ਨੂੰ ਵੀ ਭਰਿਆ ਰੱਖਦਾ ਹੈ।
ਮਾਨਸਿਕ ਸ਼ਾਂਤੀ ਅਤੇ ਗ੍ਰਹਿ ਦੋਸ਼ਾਂ ਦਾ ਹੱਲ
ਮਿੱਟੀ ਦੇ ਪਾਤਰ 'ਚ ਪਾਣੀ ਪੀਣ ਨਾਲ ਨਾ ਸਿਰਫ਼ ਸਿਹਤ ਠੀਕ ਰਹਿੰਦੀ ਹੈ, ਸਗੋਂ ਇਸ ਨਾਲ ਕੁੰਡਲੀ 'ਚ ਚੰਦਰਮਾ ਦੀ ਸਥਿਤੀ ਵੀ ਮਜ਼ਬੂਤ ਹੁੰਦੀ ਹੈ। ਚੰਦਰਮਾ ਮਨ ਦਾ ਕਾਰਕ ਹੈ, ਇਸ ਲਈ ਮਟਕੇ ਦਾ ਪਾਣੀ ਪੀਣ ਨਾਲ ਮਾਨਸਿਕ ਤਣਾਅ ਘਟਦਾ ਹੈ ਅਤੇ ਇਕਾਗਰਤਾ ਵਧਦੀ ਹੈ। ਵਾਸਤੂ ਅਨੁਸਾਰ, ਮਟਕੇ ਦੇ ਕੋਲ ਸ਼ਾਮ ਦੇ ਸਮੇਂ ਇਕ ਦੀਵਾ ਜਗਾਉਣ ਨਾਲ ਵਰੁਣ ਦੇਵ ਪ੍ਰਸੰਨ ਹੁੰਦੇ ਹਨ, ਜਿਸ ਨਾਲ ਪਰਿਵਾਰਕ ਮੈਂਬਰਾਂ 'ਤੇ ਆਉਣ ਵਾਲੀਆਂ ਮੁਸੀਬਤਾਂ ਟਲ ਜਾਂਦੀਆਂ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-
- ਕਦੇ ਵੀ ਘੜੇ ਨੂੰ ਦੱਖਣ ਦਿਸ਼ਾ 'ਚ ਨਾ ਰੱਖੋ, ਕਿਉਂਕਿ ਇਹ ਅੱਗ ਦੀ ਦਿਸ਼ਾ ਮੰਨੀ ਜਾਂਦੀ ਹੈ। ਇੱਥੇ ਜਲ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ।
- ਮਟਕਾ ਕਿਤੋਂ ਵੀ ਟੁੱਟਿਆ ਹੋਇਆ ਜਾਂ ਚਟਕਿਆ ਹੋਇਆ ਨਹੀਂ ਹੋਣਾ ਚਾਹੀਦਾ, ਕਿਉਂਕਿ ਖੰਡਿਤ ਪਾਤਰ ਘਰ 'ਚ ਨਕਾਰਾਤਮਕਤਾ ਲਿਆਉਂਦਾ ਹੈ।
- ਘੜੇ ਦੇ ਪਾਣੀ ਨੂੰ ਨਿਯਮਿਤ ਰੂਪ 'ਚ ਬਦਲੋ। ਵਾਸਤੂ ਅਨੁਸਾਰ ਬਾਸੀ ਜਾਂ ਗੰਦਾ ਪਾਣੀ ਸ਼ੁਭ ਨਹੀਂ ਮੰਨਿਆ ਜਾਂਦਾ।
ਸਿਹਤ ਦੇ ਪੱਖੋਂ ਵੀ, ਫਰਿੱਜ ਦੇ ਠੰਡੇ ਪਾਣੀ ਦੀ ਤੁਲਨਾ 'ਚ ਮਿੱਟੀ ਦੇ ਘੜੇ ਦਾ ਪਾਣੀ ਗਲੇ ਅਤੇ ਪੇਟ ਲਈ ਅੰਮ੍ਰਿਤ ਦੇ ਸਮਾਨ ਹੈ। ਜੇਕਰ ਤੁਸੀਂ ਆਪਣੇ ਜੀਵਨ 'ਚ ਸਕਾਰਾਤਮਕ ਬਦਲਾਅ ਦੇਖਣਾ ਚਾਹੁੰਦੇ ਹੋ, ਤਾਂ ਇਸ ਵਾਰ ਵਾਸਤੂ ਦੇ ਨਿਯਮਾਂ ਅਨੁਸਾਰ ਹੀ ਘਰ 'ਚ ਘੜਾ ਸਥਾਪਿਤ ਕਰੋ।
ਸਨਬਰਨ ਤੋਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਸਕਿਨ ਨੂੰ ਮਿਲੇਗੀ ਠੰਡਕ
NEXT STORY