ਜੋਹਾਨਸਬਰਗ (ਬਿਊਰੋ)— ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਐੱਮ. 1 'ਤੇ ਉਸ ਸਮੇਂ ਨਜ਼ਾਰਾ ਬਹੁਤ ਭਿਆਨਕ ਸੀ, ਜਦੋਂ ਸੜਕ 'ਤੇ ਚਾਰੇ ਪਾਸੇ ਤਾਬੂਤ ਹੀ ਤਾਬੂਤ ਦਿੱਸ ਰਹੇ ਸਨ। ਜੋਹਾਨਸਬਰਗ ਦੇ ਐੱਮ. 1 'ਤੇ ਲਾਸ਼ਾਂ ਨਾਲ ਭਰਿਆ ਇਕ ਟਰੱਕ ਹਾਦਸਾਗ੍ਰਸਤ ਹੋ ਗਿਆ, ਜਿਸ ਮਗਰੋਂ ਟਰੱਕ ਵਿਚ ਰੱਖੀਆਂ ਲਾਸ਼ਾਂ ਸੜਕ 'ਤੇ ਚਾਰੇ ਪਾਸੀਂ ਖਿਲਰ ਗਈਆਂ। ਸਫੇਦ ਰੰਗ ਦੇ ਟਰੱਕ ਵਿਚ 16 ਬਾਲਗਾਂ ਅਤੇ 26 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਸਨ, ਜਿਨ੍ਹਾਂ ਨੂੰ ਸ਼ੇਲੋਰਟ ਮੈਕਸਕੇ ਅਕੈਡਮੀ ਹਸਪਤਾਲ ਤੋਂ ਓਲਿਫੇਂਟਸਵੇਲੀ ਕਬਰਸਤਾਨ ਪਹੁੰਚਾਇਆ ਜਾ ਰਿਹਾ ਸੀ। ਉੱਥੇ ਇਨ੍ਹਾਂ ਲਾਸ਼ਾਂ ਦਾ ਰਵਾਇਤੀ ਤਰੀਕੇ ਨਾਲ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਪਰ ਬ੍ਰਹਫੋਂਟੇਨ ਵਿਚ ਐੱਮ. 1 ਹਾਈਵੇ 'ਤੇ ਟਰੱਕ ਦਾ ਇਕ ਪਹੀਆ ਨਿਕਲ ਗਿਆ ਅਤੇ ਟਰੱਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਮਗਰੋਂ ਸਾਊਥ ਐੱਮ. 1 ਬੁਰੀ ਤਰ੍ਹਾਂ ਜਾਮ ਹੋ ਗਿਆ। ਲੋਕ ਆਪਣੀਆਂ ਗੱਡੀਆਂ ਰੋਕ ਕੇ ਤਾਬੂਤਾਂ ਦੇ ਢੇਰ ਨੂੰ ਦੇਖ ਰਹੇ ਸਨ।
ਜਲਦੀ ਹੀ ਇਸ ਹਾਦਸੇ ਦੀ ਸੂਚਨਾ ਹਸਪਤਾਲ ਨੂੰ ਦਿੱਤੀ ਗਈ। ਜਿਸ ਮਗਰੋਂ ਤੁਰੰਤ 4 ਫੋਰੈਂਸਿਕ ਪੈਥੋਲਿਜੀ ਵੈਨ ਮੌਕੇ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਇਕ-ਇਕ ਕਰ ਕੇ ਲਾਸ਼ਾਂ ਨੂੰ ਕਬਰਸਤਾਨ ਪਹੁੰਚਾਇਆ। ਹਸਪਤਾਲ ਦਾ ਕਹਿਣਾ ਹੈ ਕਿ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਨੇ ਇਕ ਪ੍ਰਾਈਵੇਟ ਏਜੰਸੀ ਨੂੰ ਹਾਇਰ ਕੀਤਾ ਹੈ, ਜੋ ਲਾਸ਼ਾਂ ਨੂੰ ਹਸਪਤਾਲ ਤੋਂ ਲਿਜਾ ਕੇ ਕਬਰਸਤਾਨ ਤੱਕ ਪਹੁੰਚਾਉਂਦੀ ਹੈ। ਇਸ ਹਾਦਸੇ ਮਗਰੋਂ ਹਸਪਤਾਲ ਨੇ ਕਿਹਾ ਹੈ ਕਿ ਉਹ ਏਜੰਸੀ ਨਾਲ ਗੱਲ ਕਰਨਗੇ।
ਭਾਰਤੀ ਅਮਰੀਕੀ ਐਨ. ਜੀ. ਓ. ਨੂੰ ਰਾਹਤ ਕੰਮਾਂ 'ਚ ਆਪਣਾ ਯੋਗਦਾਨ ਦੇਣ ਲਈ ਮਿਲੀ ਵੱਡੀ ਗ੍ਰਾਂਟ ਰਾਸ਼ੀ
NEXT STORY