ਕਰਾਚੀ (ਭਾਸ਼ਾ) ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਸ਼ੁੱਕਰਵਾਰ ਨੂੰ ਜਦੋਂ ਇਕ ਟੀਵੀ ਪ੍ਰੋਡਿਊਸਟਰ ਨੇ ਚੋਰਾਂ ਨੂੰ ਲੁੱਟ-ਖੋਹ ਕਰਨ ਤੋਂ ਰੋਕਣ ਲਈ ਆਪਣੀ ਕਾਰ ਨਾਲ ਉਹਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਟੀਵੀ ਪ੍ਰੋਡਿਊਸਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀ ਨਾਸਿਰ ਆਫਤਾਬ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਮਨਾ ਸਮਾਚਾਰ ਚੈਨਲ ਲਈ ਬਤੌਰ ਪ੍ਰੋਡਿਊਸਰ ਕੰਮ ਕਰਨ ਵਾਲੇ ਅਤਹਰ ਮਤੀਨ ਆਪਣੇ ਬੇਟੇ ਨੂੰ ਸਕੂਲ ਛੱਡ ਕੇ ਘਰ ਪਰਤ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ -ਯੂਕਰੇਨੀ ਫ਼ੌਜ ਨੇ ਲੁਹਾਂਸਕ ਪੀਪਲਜ਼ ਰੀਪਬਲਿਕ 'ਤੇ ਕੀਤਾ ਹਮਲਾ
ਰਸਤੇ ਵਿਚ ਉਹਨਾਂ ਨੇ ਦੋ ਵਿਅਕਤੀਆਂ ਨੂੰ ਇਕ ਰਾਹਗੀਰ ਤੋਂ ਕੁਝ ਖੋਹੰਦੇ ਹੋਏ ਦੇਖਿਆ। ਆਫਤਾਬ ਨੇ ਦੱਸਿਆ ਕਿ ਮਤੀਨ ਨੇ ਆਪਣੀ ਕਾਰ ਨਾਲ ਚੋਰਾਂ ਦੀ ਮੋਟਰਸਾਈਕਲ ਵਿਚ ਟੱਕਰ ਮਾਰ ਦਿਤੀ ਪਰ ਉਹਨਾਂ ਵਿਚੋਂ ਇਕ ਨੇ ਮਤੀਨ 'ਤੇ ਗੋਲੀਆਂ ਚਲਾ ਦਿੱਤੀਆਂ। ਮਤੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਦੋਵੇਂ ਚੋਰ ਉੱਥੋਂ ਭੱਜ ਗਏ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਮਤੀਨ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਜਤਾਈ। ਉਹਨਾਂ ਨੇ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਹੈ।
ਯੂਕਰੇਨ ਤਣਾਅ ਦਰਮਿਆਨ ਰੂਸ ਦਾ ਐਲਾਨ, ਵੱਡੇ ਪੱਧਰ 'ਤੇ ਕਰੇਗਾ ਪ੍ਰਮਾਣੂ ਅਭਿਆਸ
NEXT STORY