ਇੰਟਰਨੈਸ਼ਨਲ ਡੈਸਕ- ਰੂਸ ਯੂਕ੍ਰੇਨ ਦੀ ਜੰਗ, ਜੋ ਪਿਛਲੇ ਕਰੀਬ 5 ਸਾਲਾਂ ਤੋਂ ਚੱਲਦੀ ਆ ਰਹੀ ਹੈ, ਰੁਕਣ ਦੀ ਬਜਾਏ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਦੱਖਣੀ ਯੂਕ੍ਰੇਨ ਦੇ ਡਨੀਪ੍ਰੋਪੇਤਰੋਵਸਕ ਖੇਤਰ 'ਚ ਨੀਕੋਪੋਲ ਜ਼ਿਲ੍ਹੇ ਨੇੜੇ ਬੁੱਧਵਾਰ ਤੜਕੇ ਇੱਕ ਯਾਤਰੀ ਮਿਨੀਬੱਸ 'ਤੇ ਰੂਸੀ ਡਰੋਨ ਹਮਲਾ ਹੋ ਗਿਆ। ਇਸ ਹਮਲੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਤੋਂ ਵੱਧ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਨੂੰ ਆਮ ਨਾਗਰਿਕਾਂ 'ਤੇ ਹਮਲਾ ਦੱਸਿਆ ਹੈ।
ਇਸ ਤੋਂ ਇਲਾਵਾ ਇੱਕ ਯਾਤਰੀ ਰੇਲਗੱਡੀ 'ਤੇ ਵੀ ਹਮਲਾ ਕੀਤਾ ਗਿਆ, ਜਿਸ ਨਾਲ ਰੇਲਵੇ ਸਟੇਸ਼ਨ ਅਤੇ ਡੀਜ਼ਲ ਇੰਜਣ ਨੁਕਸਾਨਿਆ ਗਿਆ। ਹਮਲੇ ਤੋਂ ਪਹਿਲਾਂ ਟਰੇਨ 'ਚ ਸਵਾਰ ਲਗਭਗ 170 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਇਸ ਦੇ ਨਾਲ ਹੀ ਉੱਤਰੀ-ਪੱਛਮੀ ਸ਼ਹਿਰ ਕੋਵੇਲ 'ਚ ਵੀ ਇੱਕ ਇਲੈਕਟ੍ਰਿਕ ਰੇਲ ਇੰਜਣ ਨੂੰ ਨਿਸ਼ਾਨਾ ਬਣਾਇਆ ਗਿਆ।
ਕੀਵ ਖੇਤਰ 'ਚ ਬੁੱਧਵਾਰ ਤੱਕ 17 ਥਾਵਾਂ 'ਤੇ ਹਮਲੇ ਹੋਏ ਹਨ, ਜੋ ਕਿ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਖੇਰਸਨ, ਡੋਨੇਟਸਕ ਅਤੇ ਪੋਲਤਾਵਾ ਵਿੱਚ ਵੀ ਰੂਸੀ ਹਮਲੇ ਹੋਏ ਹਨ। ਦੂਜੇ ਪਾਸੇ, ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਾਤੋ-ਰਾਤ ਯੂਕ੍ਰੇਨ ਦੇ 71 ਡਰੋਨ ਡੇਗ ਦਿੱਤੇ ਹਨ।
13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼
NEXT STORY