ਲੰਡਨ,(ਏਜੰਸੀ)— ਲੰਡਨ 'ਚ ਹਰੇ ਵਾਲਾਂ ਵਾਲੀ ਕੁੜੀ ਲੂਸੀ ਮੈਕਲਿਸਟਰ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 46 ਸੈਕੰਡਸ ਦੇ ਇਸ ਵੀਡੀਓ ਵਿਚ ਉਹ ਆਪਣੀ ਦੋਫਾੜ ਜੀਭ ਨਾਲ ਟ੍ਰਿਕ ਕਰਦੀ ਨਜ਼ਰ ਆਉਂਦੀ ਹੈ। ਅਨੋਖੀ ਗੱਲ ਇਹ ਹੈ ਕਿ ਜੀਭ ਦੇ ਦੋਵੇਂ ਹਿੱਸੇ ਵੱਖ-ਵੱਖ ਦਿਸ਼ਾਵਾਂ ਵਿਚ ਵੱਖ-ਵੱਖ ਅੰਦਾਜ਼ 'ਚ ਹਿੱਲਦੇ ਹਨ।

ਜਿਵੇਂ ਹੀ ਲੂਸੀ ਨੇ ਇਹ ਵੀਡੀਓ ਆਨਲਾਈਨ ਪੋਸਟ ਕੀਤਾ, ਦੇਖਦੇ ਹੀ ਦੇਖਦੇ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਬਣ ਗਏ। ਵਰਣਨਯੋਗ ਹੈ ਕਿ ਜੀਭ ਕਟਵਾਉਣ ਵਾਲੇ ਲੋਕਾਂ ਨੂੰ 2 ਹਫਤੇ ਬੋਲਣ ਤੇ ਖਾਣ-ਪੀਣ ਵਿਚ ਮੁਸ਼ਕਿਲ ਆਉਂਦੀ ਹੈ ਪਰ ਲੋਕ ਇਸ ਵੱਖਰੇ ਟਰੈਂਡ ਨੂੰ ਅਪਣਾ ਰਹੇ ਹਨ।
ਪੁਰਤਗਾਲ 'ਚ ਕੱਚੇ ਤੌਰ 'ਤੇ ਰਹਿ ਰਹੇ ਹਜ਼ਾਰਾਂ ਪੰਜਾਬੀਆਂ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
NEXT STORY