ਰੋਮ, (ਕੈਂਥ)— ਵਿਦੇਸ਼ਾਂ ਦੀ ਚਮਕ-ਦਮਕ ਦੇਖ ਕੇ ਪੰਜਾਬ ਦੇ ਨੋਜਵਾਨਾਂ ਦਾ ਵਿਦੇਸ਼ਾਂ ਵਿਚ ਆਉਣ ਦਾ ਦਿਨੋਂ-ਦਿਨ ਰੁਝਾਨ ਵਧ ਰਿਹਾ ਹੈ ਪਰ ਪੰਜਾਬੀ ਨੋਜਵਾਨਾਂ ਦੀਆਂ ਮਨ ਦੀਆਂ ਰੀਝਾਂ ਉਦੋਂ ਤਹਿਸ-ਨਹਿਸ ਹੋ ਜਾਂਦੀਆਂ ਹਨ ਜਦ ਉਹ ਵਿਦੇਸ਼ਾਂ ਵਿਚ ਆ ਕੇ ਕਾਫੀ ਲੰਬਾਂ ਸਮਾਂ ਬਤੀਤ ਕਰਨ ਦੇ ਬਾਵਜੂਦ ਵੀ ਕੱਚੇ ਤੌਰ 'ਤੇ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ। ਇਥੋਂ ਤੱਕ ਕਈ ਪੰਜਾਬੀ ਨੌਜਵਾਨਾਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਵਿਚ ਇਹੋ-ਜਿਹੇ ਹਾਦਸੇ ਵਾਪਰ ਜਾਂਦੇ ਹਨ ਤੇ ਮਜਬੂਰੀ ਵੱਸ ਵਿਲਕਦੇ ਰਹਿੰਦੇ ਹਨ।
ਅਜਿਹੇ ਹੀ ਕਈ ਨੌਜਵਾਨ ਯੂਰਪੀਅਨ ਦੇਸ਼ ਪੁਰਤਗਾਲ ਵਿਚ ਰਹਿ ਰਹੇ ਨੇ , ਉਨ੍ਹਾਂ ਦੱਸਿਆ ਕਿ ਪੁਰਤਗਾਲ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਪੰਜਾਬੀ ਨੌਜਵਾਨ ਕਸੁੱਤੀ ਸਥਿਤੀ ਵਿਚ ਫਸੇ ਹੋਏ ਹਨ ਕਿਉਂਕਿ ਜਿੰਨੇ ਵੀ ਪੰਜਾਬੀ ਨੌਜਵਾਨ ਪੁਰਤਗਾਲ ਵਿਚ ਬਗੈਰ ਪੇਪਰਾਂ ਤੋਂ ਰਹਿ ਰਹੇ ਹਨ, ਉਨ੍ਹਾਂ ਨੇ ਉਥੇ ਪੁਰਤਗਾਲ ਸਰਕਾਰ ਕੋਲ ਪੱਕੇ ਤੌਰ 'ਤੇ ਰਹਿਣ ਲਈ ਪੇਪਰ ਜਮ੍ਹਾਂ ਕਰਵਾਏ ਹੋਏ ਹਨ । ਪੁਰਤਗਾਲ ਸਰਕਾਰ ਦੇ ਕਨੂੰਨੀ ਨਿਯਮਾਂ ਤਹਿਤ 6 ਮਹੀਨੇ ਤੱਕ ਅਪਲਾਈ ਕਰਤਾ ਦਾ ਲਗਾਤਾਰ ਟੈਕਸ ਜਮ੍ਹਾਂ ਹੋਣ 'ਤੇ ਉਸ ਨੂੰ ਇਥੇ ਰਹਿਣ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਪੁਰਤਗਾਲ ਸਰਕਾਰ ਨੇ ਕੱਚੇ ਤੌਰ 'ਤੇ ਰਹਿ ਰਹੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਪਾਇਆ ਹੋਇਆ ਹੈ।
ਦੱਸਿਆ ਗਿਆ ਕਿ ਚਾਰ -ਚਾਰ ਸਾਲ ਤੋਂ ਲਗਾਤਾਰ ਪੁਰਤਗਾਲ ਸਰਕਾਰ ਦੇ ਘਰ ਹਰ ਇਕ ਮਹੀਨੇ 210 ਯੂਰੋ ਟੈਕਸ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਤੇ ਜਦ ਵੀ ਕੋਈ ਪੰਜਾਬੀ ਨੌਜਵਾਨ ਪੁਰਤਗਾਲ ਇੰਮੀਗ੍ਰੇਸ਼ਨ ਦੇ ਦਫਤਰ ਵਿਚ ਜਾਂਦਾ ਹੈ ਤੇ ਆਪਣੇ ਦਿੱਤੇ ਹੋਏ ਟੈਕਸ 'ਤੇ ਅਪਲਾਈ ਕੀਤੇ ਹੋਏ ਪੇਪਰ ਬਾਰੇ ਗੱਲਬਾਤ ਕਰਦੇ ਹਨ ਤਾਂ ਉਹ ਉਸੇ ਵਕਤ ਉਸ ਨੂੰ ਦੇਸ ਨਿਕਾਲਾ ਦਾ ਵੀਜ਼ਾ ਦੇ ਦਿੰਦੇ ਹਨ ਤੇ ਇਸ ਤਰਾਂ ਕਈ ਪੰਜਾਬੀ ਨੌਜਵਾਨ ਆਪਣੀ ਦਰਦ ਭਰੀ ਜ਼ਿੰਦਗੀ ਜੀਅ ਰਹੇ ਹਨ ਤੇ ਕਈ ਇਸ ਦੁੱਖ ਨੂੰ ਨਾ ਸਹਾਰਦੇ ਹੋਏ ਨਸ਼ੇ ਆਦਿ ਦੇ ਆਦੀ ਹੋਈ ਜਾ ਰਹੇ ਹਨ।
ਪੁਰਤਗਾਲ ਵਿਚ ਫਸੇ ਪੰਜਾਬੀ ਨੌਜਵਾਨਾਂ ਨੇ ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਦੀ ਮੁਖੀ ਸ਼੍ਰੀਮਤੀ ਸੁਸ਼ਮਾ ਸਵਰਾਜ ਅੱਗੇ ਵਿਸ਼ੇਸ਼ ਤੌਰ 'ਤੇ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਪੂਰਤਗਾਲ ਸਰਕਾਰ ਨਾਲ-ਨਾਲ ਵਾਰਤਾਲਾਪ ਕਰਕੇ ਉਨ੍ਹਾਂ ਦੇ ਭਵਿੱਖ ਬਾਰੇ ਗੱਲਬਾਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਰਤਗਾਲ ਸਰਕਾਰ ਉਨ੍ਹਾਂ ਨੂੰ ਪੇਪਰ ਨਹੀ ਦੇ ਸਕਦੀ ਤਾਂ ਉਨ੍ਹਾਂ ਦਾ ਜਿੰਨਾ ਪੁਰਤਗਾਲ ਸਰਕਾਰ ਦੇ ਘਰ ਪੈਸਾ ਗਿਆ ਹੈ, ਉਸ ਨੂੰ ਵਾਪਸ ਕੀਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਆਪਣੇ ਘਰ ਪਰਿਵਾਰ ਵਿਚ ਜਾ ਕੇ ਬਸਰ ਕਰ ਸਕਣ।
ਉਨ੍ਹਾਂ ਆਪਣੀ ਦਰਦ ਭਰੀ ਕਹਾਣੀ ਦੱਸਦਿਆਂ ਕਿਹਾ,'' ਇੱਥੇ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਹੈ ਤੇ ਮਿਹਨਤ ਨਾਮਾ ਬਹੁਤ ਘੱਟ ਮਿਲਦੀ ਹੈ । ਸਖਤ ਮਿਹਨਤ ਕਰਨੀ ਪੈਂਦੀ ਤੇ ਜਿੰਨਾ ਪੈਸਾ ਕਮਾਉਂਦੇ ਹਾਂ ਉਹ ਸਾਰਾ ਦਾ ਸਾਰਾ ਪੁਰਤਗਾਲ ਸਰਕਾਰ ਨੂੰ ਲੁਟਾਈ ਜਾ ਰਹੇ ਹਾਂ। ਅਸੀਂ ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ਮਸਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ।''
'ਲੋਕ ਇਨਸਾਫ ਪਾਰਟੀ' ਵੱਲੋਂ ਸ. ਰਾਜਿੰਦਰ ਸਿੰਘ ਥਿੰਦ ਯੂਰਪ ਤੇ ਇੰਗਲੈਂਡ ਦੇ ਪ੍ਰਧਾਨ ਨਿਯੁਕਤ
NEXT STORY