ਵਾਸ਼ਿੰਗਟਨ - ਅਮਰੀਕਾ ਵਿਚ ਕਰੀ 30 ਲੱਖ ਹੋਰ ਲੋਕਾਂ ਦੇ ਹਫਤਾਵਾਰੀ ਬੇਰੁਜ਼ਗਾਰੀ ਦਾਅਵਿਆਂ ਤੋਂ ਬਾਅਦ ਕੋਰੋਨਾਵਾਇਰਸ ਮਹਾਮਾਰੀ ਕਾਰਨ ਹੋਣ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਵਧ ਕੇ ਕਰੀਬ 3.6 ਕਰੋੜ ਪਹੁੰਚ ਚੁੱਕੀ ਹੈ। ਲੇਬਰ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ, 9 ਮਈ ਨੂੰ ਖਤਮ ਹੋਏ ਹਫਤੇ ਵਿਚ ਬੇਰੁਜ਼ਗਾਰੀ ਭੱਤੇ ਲਈ 29,81,000 ਦਾਅਵੇ ਪੇਸ਼ ਕੀਤੇ ਗਏ ਸਨ। ਇਹ ਹਾਲਾਂਕਿ ਪਿਛਲੇ ਹਫਤੇ ਹਫਤਾਵਾਰੀ ਬੇਰੁਜ਼ਗਾਰੀ ਭੱਤੇ ਲਈ ਪੇਸ਼ ਕੀਤੇ ਗਏ 30 ਲੱਖ ਤੋਂ ਜ਼ਿਆਦਾ ਦਾਅਵਿਆਂ ਦੀ ਤੁਲਨਾ ਵਿਚ ਘੱਟ ਸਨ।
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਅਮਰੀਕਾ ਵਿਚ ਬੇਰੁਜ਼ਗਾਰੀ ਦੀ ਦਰ 3 ਫੀਸਦੀ ਤੋਂ ਵਧ ਕੇ 14 ਫੀਸਦੀ ਤੱਕ ਹੋ ਗਈ ਹੈ। ਇਥੇ ਪਿਛਲੇ 2 ਮਹੀਨਿਆਂ ਵਿਚ ਕਰੀਬ 3.3 ਕਰੋੜ ਅਮਰੀਕੀ ਨਿਵਾਸੀਆਂ ਦੀ ਨੌਕਰੀ ਗਈ ਹੈ। ਕੋਰੋਨਾ ਸੰਕਟ ਕਾਰਨ ਜਿਨ੍ਹਾਂ ਨੇ ਆਪਣੀ ਨੌਕਰੀ ਗੁਆਈ ਹੈ, ਉਨ੍ਹਾਂ ਵਿਚ ਭਾਰਤੀ ਵੀ ਵੱਡੀ ਗਿਣਤੀ ਵਿਚ ਹਨ। ਨੌਕਰੀ ਤੋਂ ਇਲਾਵਾ ਭਾਰਤੀਆਂ ਲਈ ਹੁਣ ਅਮਰੀਕਾ ਵਿਚ ਇਕ ਹੋਰ ਸਮੱਸਿਆ ਆ ਖੜ੍ਹੀ ਹੋਈ ਹੈ। ਇਥੇ ਜਿਨ੍ਹਾਂ ਭਾਰਤੀਆਂ ਦੀ ਨੌਕਰੀ ਚਲੀ ਗਈ ਹੈ, ਉਨ੍ਹਾਂ ਨੂੰ 60 ਦਿਨ ਵਿਚ ਅਮਰੀਕਾ ਛੱਡਣਾ ਹੋਵੇਗਾ ਪਰ ਉਥੇ ਗਲੋਬਲ ਪਾਬੰਦੀਆਂ ਵਿਚਾਲੇ ਅਮਰੀਕਾ ਵਿਚ ਐਚ-1ਬੀ ਵੀਜ਼ਾ ਓ. ਸੀ. ਆਈ. ਕਾਰਡ ਧਾਰਕ ਭਾਰਤੀਆਂ ਦੇ ਬੱਚਿਆਂ ਨੂੰ ਸਵਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਨ੍ਹਾਂ ਭਾਰਤੀਆਂ ਦੇ ਬੱਚੇ ਅਮਰੀਕਾ ਵਿਚ ਪੈਦਾ ਹੋਏ ਹਨ, ਇਸੇ ਕਾਰਨ ਉਹ ਸਾਰੇ ਅਮਰੀਕੀ ਨਾਗਰਿਕਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਅਜਿਹੇ ਵਿਚ ਉਨ੍ਹਾਂ ਦਾ ਵਾਪਸ ਪਰਤਣਾ ਮੁਸ਼ਕਿਲ ਹੋ ਗਿਆ ਹੈ।
ਟਰੰਪ ਖਿਲਾਫ ਹੋਟਲ ਦੇ ਜ਼ਰੀਏ ਫਾਇਦੇ ਲੈਣ ਦਾ ਮੁਕੱਦਮਾ ਬਹਾਲ
NEXT STORY