ਦੁਬਈ (ਬਿਊਰੋ)— ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ, ਮੁੰਬਈ ਅਤੇ ਕੋਚੀਨ ਚੋਟੀ ਦੇ ਉਨ੍ਹਾਂ ਪੰਜ ਅੰਤਰਰਾਸ਼ਟਰੀ ਸ਼ਹਿਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਗਰਮੀ ਦੇ ਮੌਸਮ ਦੌਰਾਨ ਆਬੂ ਧਾਬੀ ਹਵਾਈ ਅੱਡੇ ਦੇ ਜ਼ਰੀਏ ਆਵਾਜਾਈ ਦੀ ਸਭ ਤੋਂ ਵੱਧ ਹਿੱਸੇਦਾਰੀ ਵਿਚ ਯੋਗਦਾਨ ਦਿੱਤਾ ਹੈ। ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ (AUH) ਨੇ ਗਰਮੀਆਂ ਦੇ ਮਹੀਨਿਆਂ ਦੌਰਾਨ 4.5 ਲੱਖ ਤੋਂ ਵੱਧ ਯਾਤਰੀਆਂ ਦਾ ਸਵਾਗਤ ਕੀਤਾ। ਗਰਮੀਆਂ ਦੇ ਮੌਸਮ ਦੌਰਾਨ ਏ.ਯੂ.ਐੱਚ. ਜ਼ਰੀਏ ਆਵਾਜਾਈ ਦੀ ਸਭ ਤੋਂ ਵੱਧ ਹਿੱਸੇਦਾਰੀ ਨੂੰ ਦੇਖਣ ਵਾਲੇ ਚੋਟੀ ਦੇ ਪੰਜ ਸਥਾਨਾਂ ਵਿਚ ਲੰਡਨ, ਦਿੱਲੀ, ਮੁੰਬਈ, ਕਾਹਿਰਾ ਅਤੇ ਕੋਚੀਨ ਸ਼ਾਮਲ ਸਨ।
ਵੀਰਵਾਰ ਨੂੰ ਏ.ਯੂ.ਐੱਚ. ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ,''ਇਨ੍ਹਾਂ ਸ਼ਹਿਰਾਂ ਅਤੇ ਆਬੂ ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਨੇ ਮਿਲ ਕੇ 900,104 ਯਾਤਰੀਆਂ ਦਾ ਸਵਾਗਤ ਕੀਤਾ।'' ਈਦ ਅਲ ਅਧਾ ਦੀ ਮਿਆਦ, ਜੋ ਕਿ 7 ਜੁਲਾਈ ਤੋਂ 17 ਜੁਲਾਈ ਦੇ ਵਿਚ ਆਉਂਦੀ ਹੈ, ਦੌਰਾਨ ਹਵਾਈ ਅੱਡੇ ਤੋਂ 713,297 ਯਾਤਰੀ ਆਏ ਅਤੇ ਗਏ। ਜ਼ਿਕਰਯੋਗ ਹੈ ਕਿ ਆਬੂ ਧਾਬੀ ਅਧਾਰਿਤ ਏਤੀਹਾਦ ਏਅਰਵੇਜ਼ ਹਰੇਕ ਹਫਤੇ 159 ਫਲਾਈਟਾਂ ਆਬੂ ਧਾਬੀ ਅਤੇ ਭਾਰਤ ਦੇ 10 ਸ਼ਹਿਰਾਂ ਅਹਿਮਦਾਬਾਦ, ਬੇਂਗਲੁਰੂ, ਚੇਨਈ, ਕੋਚੀਨ, ਦਿੱਲੀ, ਹੈਦਰਾਬਾਦ, ਕੋਲਕਾਤਾ, ਕੋਝੀਕੋਡ, ਮੁੰਬਈ ਅਤੇ ਤਿਰੁਵੰਨਤਪੁਰਮ ਵਿਚਾਲੇ ਸੰਚਾਲਿਤ ਕਰਦਾ ਹੈ।
ਅਫਗਾਨਿਸਤਾਨ 'ਚ ਝੜਪਾਂ ਦੌਰਾਨ 16 ਹਲਾਕ
NEXT STORY