ਦੁਬਈ (ਬਿਊਰੋ)— ਆਬੂ ਧਾਬੀ ਵਿਚ ਇਕ ਭਾਰਤੀ ਵਿਦਿਆਰਥੀ ਸਾਈਂਨਾਥ ਮਨੀਕੰਦਨ ਨੇ ਦੋ ਰੋਬੋਟ ਤਿਆਰ ਕੀਤੇ ਹਨ। ਇਹ ਰੋਬੋਟ ਵਾਤਾਵਰਣ ਨੂੰ ਸਾਫ ਰੱਖਣ ਅਤੇ ਖੇਤਾਂ ਵਿਚ ਕੰਮ ਕਰਨ ਨੂੰ ਸੋਖਾ ਬਣਾਉਣਗੇ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂ.ਏ.ਈ. ਵਿਚ ਵੱਡੇ ਪੱਧਰ 'ਤੇ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕੇਗੀ। ਜੇਮਜ਼ ਯੂਨਾਈਟਿਡ ਇੰਡੀਅਨ ਸਕੂਲ ਦੇ ਵਿਦਿਆਰਥੀ ਮਨੀਕੰਦਨ ਵੱਲੋਂ ਬਣਾਇਆ ਮਰੀਨ ਰੋਬੋਟ ਕਲੀਨਰ (ਐਮਬੋਟ ਕਲੀਨਰ) ਸਮੁੰਦਰ ਦੀ ਉੱਪਰੀ ਸਤਹਿ ਨੂੰ ਸਾਫ ਕਰਨ ਵਿਚ ਸਹਾਇਕ ਹੈ। ਉੱਥੇ ਐਗਰੀਕਲਚਰ ਰੋਬੋਟ (ਐਗਰੀਬੋਟ) ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਦੀ ਮਿਹਨਤ ਘੱਟ ਕਰਦਾ ਹੈ।
ਇਹ ਉਨ੍ਹਾਂ ਦੇਸ਼ਾਂ ਦੇ ਕਿਸਾਨਾਂ ਲਈ ਫਾਇਦੇਮੰਦ ਹੋਵੇਗਾ ਜੋ ਸੰਯੁਕਤ ਅਰਬ ਅਮੀਰਾਤ ਜਿਹੇ ਗਰਮ ਦੇਸ਼ਾਂ ਵਿਚ ਖੇਤਾਂ ਵਿਚ ਕੰਮ ਕਰਦੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਐਮਬੋਟ ਇਕ ਪ੍ਰੋਟੋਟਾਈਪ ਰੋਬੋਟ ਹੈ ਜੋ ਸਮੁੰਦਰ ਦੀ ਸਤਹਿ 'ਤੇ ਤੈਰਨ ਵਾਲ ਕਚਰੇ ਨੂੰ ਸਾਫ ਕਰ ਸਕਦਾ ਹੈ। ਇਸ ਨੂੰ ਰਿਮੋਟ ਕੰਟਰੋਲ ਜ਼ਰੀਏ ਦੂਰ ਤੋਂ ਸੰਚਾਲਿਤ ਕੀਤਾ ਜਾ ਸਕਦਾ ਹੈ। ਸਾਈਂਨਾਥ ਨੇ ਦੱਸਿਆ ਕਿ ਕਿਸ਼ਤੀ ਦੇ ਆਕਾਰ ਵਾਲੇ ਇਸ ਰੋਬੋਟ ਵਿਚ ਦੋ ਮੋਟਰਾਂ ਲੱਗੀਆਂ ਹਨ। ਇਸ ਵਿਚ ਲੱਗੀ ਛੜ ਜ਼ਰੀਏ ਪਾਣੀ ਵਿਚ ਮੌਜੂਦ ਕਚਰੇ ਨੂੰ ਸਟੋਰੇਜ ਬਾਸਕੇਟ ਵਿਚ ਪਾ ਦਿੱਤਾ ਜਾਂਦਾ ਹੈ। ਇਸ ਵਿਚ ਬੈਟਰੀ ਦੀ ਜਗ੍ਹਾ ਸੋਲਰ ਪੈਨਲ ਦੀ ਵਰਤੋਂ ਕਰ ਕੇ ਚਲਾਇਆ ਜਾ ਸਕਦਾ ਹੈ।
ਉੱਥੇ ਐਗਰੀਬੋਟ ਖੇਤ ਦੀ ਜੁਤਾਈ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ ਵਿਚ ਡਰੋਨ ਦੀ ਵਰਤੋਂ ਦੀ ਵੀ ਸਹੂਲਤ ਹੈ ਜਿਸ ਨਾਲ ਖੇਤਾਂ ਵਿਚ ਬੀਜ ਵੀ ਲਗਾਏ ਜਾ ਸਕਦੇ ਹਨ। ਉਸ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਇਸ ਦਾ ਨਿਰਮਾਣ ਕਰ ਕੇ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕਦਾ ਹੈ। ਐਮਬੋਟ ਨੂੰ ਲੈ ਕੇ ਸਾਈਂਨਾਥ ਨੇ ਕਿਹਾ ਕਿ ਇਹ ਰੋਬੋਟ ਪਾਣੀ ਵਿਚ ਮੌਜੂਦ ਗੰਦਗੀ ਨੂੰ ਸਾਫ ਕਰ ਸਕਦਾ ਹੈ। ਪਰ ਇਸ ਦੀ ਵਰਤੋਂ ਬਿਹਤਰ ਵਾਤਾਵਰਣ ਦੇ ਨਿਰਮਾਣ ਵਿਚ ਵੀ ਕੀਤੀ ਜਾ ਸਕਦੀ ਹੈ। ਇਕ ਇੰਟਰਵਿਊ ਵਿਚ ਉਸ ਨੇ ਕਿਹਾ,''ਐਗਰੀਬੋਟ ਵਿਚ ਕਈ ਵਿਕਲਪ ਹਨ।''
ਇੱਥੇ ਦੱਸ ਦਈਏ ਕਿ ਸਾਈਂਨਾਥ ਵਾਤਾਵਰਣ ਨਾਲ ਸਬੰਧਤ ਕਈ ਪ੍ਰੋਗਰਾਮਾਂ ਨਾਲ ਜੁੜਿਆ ਹੋਇਆ ਹੈ। ਉਹ ਤੰਜਾ ਇਕੋ ਜੇਨਰੇਸ਼ਨ ਦੇ ਪ੍ਰੋਗਰਾਮ ਡ੍ਰਾਪ ਇਟ ਯੂਥ ਦੇ ਐਂਬੇਸੇਡਰ ਹਨ ਅਤੇ ਐਮੀਰੇਟਸ ਇਨਵਾਇਰਮੈਂਟਲ ਗਰੁੱਪ ਦੇ ਕਿਰਿਆਸ਼ੀਲ ਮੈਂਬਰ ਹਨ। ਸਾਈਂਨਾਥ ਦਾ ਕਹਿਣਾ ਹੈ ਕਿ ਉਹ ਖੁਦ ਇਕ ਮੁਹਿੰਮ ਚਲਾ ਕੇ ਪੇਪਰ, ਇਲੈਟ੍ਰੋਨਿਕ ਕਚਰਾ, ਪਲਾਸਟਿਕ ਅਤੇ ਕੇਨਸ ਨੂੰ ਰੀ-ਸਾਈਕਲਿੰਗ ਲਈ ਜਮਾਂ ਕਰਦਾ ਹੈ। ਸਾਈਂਨਾਥ ਨੇ ਕਿਹਾ ਕਿ ਰੀ-ਸਾਈਕਲਿੰਗ ਜ਼ਰੀਏ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕਦਾ ਹੈ।
ਇਜ਼ਰਾਈਲ ਦਾ ਚੰਨ 'ਤੇ ਪਹੁੰਚਣ ਦਾ ਮਿਸ਼ਨ ਅਸਫਲ, ਪੁਲਾੜ ਗੱਡੀ ਹਾਦਸਾਗ੍ਰਸਤ
NEXT STORY