ਇੰਟਰਨੈਸ਼ਨਲ ਡੈਸਕ- ਭਾਰਤੀ ਨੇਵੀ ਦੇ ਜੰਗੀ ਜਹਾਜ਼ INS ਸਹਿਯਾਦਰੀ ਨੇ ਦੱਖਣੀ ਕੋਰੀਆ ਦੇ ਬੁਸਾਨ ਵਿਖੇ ਆਯੋਜਿਤ ਭਾਰਤ-ਦੱਖਣੀ ਕੋਰੀਆ ਦੁਵੱਲੇ ਸਮੁੰਦਰੀ ਅਭਿਆਸ 'ਚ ਹਿੱਸਾ ਲੈਂਦਿਆਂ ਆਪਣਾ ਅਭਿਆਸ ਮੁਕੰਮਲ ਕਰ ਲਿਆ ਹੈ। ਇਸ ਅਭਿਆਸ ਦਾ ਮੁੱਖ ਟੀਚਾ ਦੋਵਾਂ ਦੇਸ਼ਾਂ ਦੀਆਂ ਸਮੁੰਦਰੀ ਫ਼ੌਜਾਂ ਵਿਚਾਲੇ ਆਪਸੀ ਤਾਲਮੇਲ, ਰਣਨੀਤਕ ਸਹਿਯੋਗ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨਾ ਸੀ।
ਦੋਵਾਂ ਦੇਸ਼ਾਂ ਦੇ ਨੇਵੀ ਜਵਾਨਾਂ ਨੇ ਪੇਸ਼ੇਵਰ ਚਰਚਾਵਾਂ, ਆਪਰੇਸ਼ਨਲ ਬ੍ਰੀਫਿੰਗਜ਼, ਕਰਾਸ-ਡੈੱਕ ਦੌਰੇ ਅਤੇ ਖੇਡ ਗਤੀਵਿਧੀਆਂ ਰਾਹੀਂ ਆਪਸੀ ਸਬੰਧਾਂ ਨੂੰ ਮਜ਼ਬੂਤ ਕੀਤਾ। ਸਮੁੰਦਰ 'ਚ ਅਭਿਆਸ ਦੌਰਾਨ INS ਸਹਿਯਾਦਰੀ ਅਤੇ ਦੱਖਣੀ ਕੋਰੀਆਈ ਜਹਾਜ਼ ROKS 'ਮੁੰਮੂ ਦ ਗ੍ਰੇਟ' ਨੇ ਸਾਂਝੇ ਨੇਵੀਗੇਸ਼ਨ, ਹੈਲੀਕਾਪਟਰ ਆਪਰੇਸ਼ਨਾਂ ਅਤੇ ਸਮੁੰਦਰੀ ਦਾਅ-ਪੇਚਾਂ ਦਾ ਸਫ਼ਲ ਪ੍ਰਦਰਸ਼ਨ ਕੀਤਾ।
ਇਹ ਅਭਿਆਸ ਇੰਡੋ-ਪੈਸੀਫਿਕ ਖੇਤਰ ਵਿੱਚ ਅਮਨ-ਸ਼ਾਂਤੀ, ਸਥਿਰਤਾ ਅਤੇ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਤ੍ਰਿਣਮੂਲ ਦੇ ਬਾਗੀ ਵਿਧਾਇਕ ਦੇ ਦਫ਼ਤਰ ’ਚੋਂ ਇਕ ਕਰੋੜ ਤੋਂ ਵੱਧ ਦੀ ਨਕਦੀ ਜ਼ਬਤ
NEXT STORY