ਸਿਡਨੀ-ਆਸਟ੍ਰੇਲੀਆ ਦੀ ਸੰਘੀ ਅਦਾਲਤ ਨੂੰ ਪਤਾ ਚੱਲਿਆ ਹੈ ਕਿ ਗੂਗਲ ਨੇ ਨਿੱਜੀ ਲੋਕੇਸ਼ਨ ਡਾਟਾ ਨੂੰ ਲੈ ਕੇ ਆਪਣੇ ਕੁਝ ਉਪਭੋਗਤਾਵਾਂ ਨੂੰ ਗੁੰਮਰਾਹ ਕੀਤੀ ਹੈ। ਗੂਗਲ ਨੇ ਐਂਡ੍ਰਾਇਡ ਮੋਬਾਇਲ ਰਾਹੀਂ ਇਹ ਡਾਟਾ ਇਕੱਠਾ ਕੀਤਾ ਸੀ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ 'ਚ ਗੂਗਲ ਤੋਂ ਮੁਆਵਜ਼ੇ ਦੀ ਮੰਗ ਕਰੇਗਾ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਮੁਆਵਜ਼ੇ ਵਜੋਂ ਕਿੰਨੀ ਰਾਸ਼ੀ ਦੀ ਮੰਗ ਕਰੇਗਾ।
ਇਹ ਵੀ ਪੜ੍ਹੋ-UAE ਦੇ PM ਬਣੇ ਬ੍ਰਿਟੇਨ ਦੇ ਸਭ ਤੋਂ ਵੱਡੇ ਜਿਮੀਂਦਾਰ, ਖਰੀਦੀ ਇਕ ਲੱਖ ਏਕੜ ਜ਼ਮੀਨ
ਏ.ਸੀ.ਸੀ.ਸੀ. ਦੇ ਪ੍ਰਧਾਨ ਰਾਡ ਸਿਮਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਉਪਭੋਗਤਾਵਾਂ ਦੀ ਇਕ ਵੱਡੀ ਜਿੱਤ ਹੈ। ਖਾਸ ਕਰ ਕੇ ਉਨ੍ਹਾਂ ਉਪਭੋਗਤਾਵਾਂ ਦੀ, ਜੋ ਆਨਲਾਈਨ ਆਪਣੀ ਨਿੱਜਤਾ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਕੋਰਟ ਦੇ ਫੈਸਲੇ ਨੇ ਗੂਗਲ ਅਤੇ ਹੋਰ ਵੱਡੀ ਕੰਪਨੀਆਂ ਨੂੰ ਸਖਤ ਹੁਕਮ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਉਪਭੋਗਤਾਵਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਅਦਾਲਤ ਮੁਤਾਬਕ, ਗੂਗਲ ਦਾ ਇਹ ਦਾਅਵਾ ਗਲਤ ਸੀ ਕਿ ਉਸ ਨੇ ਜਨਵਰੀ 2017 ਤੋਂ ਦਸੰਬਰ 2018 ਦੌਰਾਨ ਲੋਕੇਸ਼ਨ ਹਿਸਟਰੀ ਸੈਟਿੰਗ ਰਾਹੀਂ ਸਿਰਫ ਜਾਣਕਾਰੀ ਇਕੱਠੀ ਕੀਤੀ।
ਇਹ ਵੀ ਪੜ੍ਹੋ-'ਕੋਰੋਨਾ ਨਾਲ ਲੜਨ ਲਈ ਹਰ ਸਾਲ ਲਵਾਉਣੀ ਪੈ ਸਕਦੀ ਹੈ ਵੈਕਸੀਨ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼
NEXT STORY