ਲੰਡਨ- ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਇਕ ਉਡਾਣ 'ਚ ਸਵਾਰ 27 ਸਾਲਾ ਪੁਰਸ਼ ਨੂੰ ਚਾਲਕ ਦਲ ਦੇ ਮੈਂਬਰਾਂ 'ਤੇ ਹਮਲਾ ਕਰਨ ਦੇ ਦੋਸ਼ 'ਚ ਹੀਥਰੋ ਹਵਾਈ ਹਵਾਈ ਅੱਡੇ 'ਤੇ ਜਹਾਜ਼ 'ਚੋਂ ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਲੰਡਨ ਦੀ ਮੈਟ੍ਰੋਪੋਲੀਟਨ ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਅਕਤੀ ਨੂੰ ਪਿਛਲੇ ਹਫ਼ਤੇ ਪੱਛਮੀ ਲੰਡਨ ਦੇ ਇਕ ਪੁਲਸ ਥਾਣੇ 'ਚ ਲਿਜਾਇਆ ਗਿਆ ਅਤੇ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅਮਰੀਕਾ ਤੇ ਵਿਸ਼ਵ ਬੈਂਕ ਵੱਲੋਂ ਸਿਹਤ ਮੁਲਾਜ਼ਮਾਂ ਦੀ ਤਨਖਾਹ ਲਈ ਯੂਕ੍ਰੇਨ ਨੂੰ 1.7 ਅਰਬ ਡਾਲਰ ਦੀ ਸਹਾਇਤਾ
ਰਿਪੋਰਟ ਮੁਤਾਬਕ, ਉਸ ਨੇ ਦਿੱਲੀ ਤੋਂ 7 ਜੁਲਾਈ ਨੂੰ ਲੰਡਨ ਆ ਰਹੀ ਉਡਾਣ 'ਚ ਸ਼ਰਾਬ ਦੇ ਨਸ਼ੇ 'ਚ ਚਾਲਕ ਦਲ ਦੇ ਮੈਂਬਰਾਂ ਨਾਲ ਹਿੰਸਕ ਵਿਵਹਾਰ ਕੀਤਾ ਸੀ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਚਾਲਕ ਦਲ ਦੇ ਇਕ ਮੈਂਬਰ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ (ਚਾਲਕ ਦਲ ਦੇ ਮੈਂਬਰਾਂ) 'ਤੇ ਹਮਲਾ ਕੀਤਾ ਗਿਆ। ਹਮਲਾ ਕਰਨ ਦੇ ਸ਼ੱਕ 'ਚ 27 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਪੱਛਮੀ ਲੰਡਨ ਦੇ ਇਕ ਪੁਲਸ ਥਾਣੇ ਲਿਜਾਇਆ ਗਿਆ ਅਤੇ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ। ਉਸ ਦੇ ਵਿਰੁੱਧ ਜਾਂਚ ਜਾਰੀ ਹੈ। ਇਸ ਮਾਮਲੇ 'ਤੇ ਏਅਰ ਇੰਡੀਆ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਸੇਵਾਮੁਕਤ ਹੋਣ ਤੋਂ ਬਾਅਦ ਵੈਟੀਕਨ ਜਾਂ ਅਰਜਟੀਨਾ 'ਚ ਨਹੀਂ ਰਹਾਂਗਾ : ਪੋਪ ਫ੍ਰਾਂਸਿਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
Amazon ਨੇ ਸਿੰਗਲ US ਵੇਅਰਹਾਊਸ 'ਚ 13,000 ਅਨੁਸ਼ਾਸਨੀ ਨੋਟਿਸ ਕੀਤੇ ਜਾਰੀ
NEXT STORY