ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਸੂਬੇ ਸਿੰਧ ਦੇ ਕਸਬਾ ਸ਼ੁਕਰ ’ਚ ਇਕ ਹਿੰਦੂ ਲੜਕੀ ਦਾ ਗੋਲੀ ਮਾਰ ਕੇ ਇਸ ਲਈ ਕਤਲ ਕੀਤਾ ਗਿਆ ਕਿਉਂਕਿ ਉਸ ਨੇ ਅਗਵਾ ਕਰਨ ਵਾਲਿਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਸੂਤਰਾਂ ਅਨੁਸਾਰ ਕਸਬਾ ਸ਼ੁਕਰ ਵਾਸੀ 18 ਸਾਲਾ ਪੂਜਾ ਅੱਜ ਜਦੋਂ ਗਲੀ ’ਚੋਂ ਲੰਘ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪੂਜਾ ਨੇ ਦੋਵਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਅਗਵਾਕਾਰਾਂ ਦੇ ਚੁੰਗਲ ’ਚੋਂ ਭੱਜ ਨਿਕਲੀ ਪਰ ਅਗਵਾਕਾਰਾਂ ਨੇ ਆਪਣੀ ਅਸਫ਼ਲਤਾਂ ਤੋਂ ਗੁੱਸੇ ’ਚ ਆ ਕੇ ਉਸ ’ਤੇ ਫਾਇਰਿੰਗ ਕਰ ਦਿੱਤੀ, ਜੋ ਪੂਜਾ ਦੀ ਮੌਤ ਦਾ ਕਾਰਨ ਬਣੀ। ਹਮਲਾਵਰ ਪੂਜਾ ਦਾ ਕਤਲ ਕਰਨ ਤੋਂ ਬਾਅਦ ਉੱਥੋਂ ਭੱਜਣ ’ਚ ਸਫ਼ਲ ਹੋ ਗਏ।
ਇਹ ਵੀ ਪੜ੍ਹੋ : PM ਮੋਦੀ ਨਾਲ 24 ਮਾਰਚ ਨੂੰ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਅਹਿਮ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ
ਦੂਜੇ ਪਾਸੇ ਪਾਕਿਸਤਾਨ ਮਨੁੱਖੀ ਅਧਿਕਾਰੀ ਨੇਤਾਵਾਂ ਨੇ ਦੋਸ਼ ਲਗਾਇਆ ਕਿ ਪੂਜਾ ਦਾ ਕਤਲ ਕੋਈ ਪਹਿਲਾ ਮਾਮਲਾ ਨਹੀਂ ਹੈ। ਹਰ ਸਾਲ ਸੈਂਕੜੇ ਹਿੰਦੂ ਤੇ ਈਸਾਈ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਇਸਲਾਮ ਧਰਮ ’ਚ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਪਰ ਇਸ ਗ਼ੈਰ-ਮਨੁੱਖੀ ਕੰਮ ’ਚ ਵਾਧੇ ਦਾ ਮੁੱਖ ਕਾਰਨ ਇਹ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਪਾਕਿਸਤਾਨ ਦੀ ਪੁਲਸ ਕੋਈ ਕਾਰਵਾਈ ਨਹੀਂ ਕਰਦੀ।
ਚੀਨ ਨੂੰ ਦੱਖਣੀ ਚੀਨ ਸਾਗਰ ਦੇ ਟਾਪੂਆਂ ਨੂੰ ਵਿਕਸਿਤ ਕਰਨ ਦਾ ਅਧਿਕਾਰ ਹੈ : ਵਾਂਗ ਵੇਨਬਿਨ
NEXT STORY