ਇਸਲਾਮਾਬਾਦ (ਏਜੰਸੀ)- ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਪਾਕਿਸਤਾਨ ਵਿੱਚ ਜਲਵਾਯੂ ਅਤੇ ਆਫ਼ਤ ਪ੍ਰਤੀਕਿਰਿਆ ਯਤਨਾਂ ਵਿੱਚ ਸਹਾਇਤਾ ਲਈ 500 ਕਰੋੜ ਅਮਰੀਕੀ ਡਾਲਰ ਦੇ ਨੀਤੀ ਅਧਾਰਤ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਪਾਕਿਸਤਾਨ ਵਿੱਚ ਬੈਂਕ ਦੇ ਦਫ਼ਤਰ ਨੇ ਕਿਹਾ ਕਿ ਜਲਵਾਯੂ ਅਤੇ ਆਫ਼ਤ ਸੁਧਾਰ ਪ੍ਰੋਗਰਾਮ ਯੋਜਨਾ, ਤਿਆਰੀ ਅਤੇ ਪ੍ਰਤੀਕਿਰਿਆ ਲਈ ਪਾਕਿਸਤਾਨ ਦੀ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ
ਬੈਂਕ ਦੇ ਅਨੁਸਾਰ, ਇਹ ਪ੍ਰੋਗਰਾਮ ਆਫ਼ਤ ਜੋਖਮ ਘਟਾਉਣ ਅਤੇ ਜਲਵਾਯੂ ਅਨੁਕੂਲਤਾ ਵਿੱਚ ਸੰਮਿਲਿਤ ਨਿਵੇਸ਼ ਨੂੰ ਉਤਸ਼ਾਹਤ ਕਰੇਗਾ ਅਤੇ ਜੋਖਮ-ਪੱਧਰੀ ਪਹੁੰਚ ਦੀ ਵਰਤੋਂ ਕਰਦੇ ਹੋਏ ਆਫ਼ਤ ਜੋਖਮ ਵਿੱਤ-ਪੋਸ਼ਣ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। ADB ਨੇ ਕਿਹਾ ਕਿ ਪਾਕਿਸਤਾਨ ਜਲਵਾਯੂ ਪਰਿਵਰਤਨ ਅਤੇ ਆਫ਼ਤਾਂ ਲਈ ਸਭ ਤੋਂ ਕਮਜ਼ੋਰ ਦੇਸ਼ਾਂ ਵਿੱਚੋਂ ਇੱਕ ਹੈ, ਜਿਥੇ ਆਫ਼ਤ ਦੀਆਂ ਘਟਨਾਵਾਂ ਕਾਰਨ ਸਾਲਾਨਾ ਔਸਤਨ 2 ਅਰਬ ਅਮਕੀਤੀ ਡਾਲਰ ਤੋਂ ਵੱਧ ਦਾ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ: ਚੀਨ ਨੂੰ ਝਟਕਾ, Apple ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪੇਨ 'ਚ ਹੜ੍ਹ ਕਾਰਨ 63 ਲੋਕਾਂ ਦੀ ਮੌਤ
NEXT STORY