ਕਾਬੁਲ- ਅਫਗਾਨਿਸਤਾਨ ਦੀ ਫੌਜ ਨੇ ਐਤਵਾਰ ਨੂੰ ਕੰਧਾਰ ਸੂਬੇ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਕਾਰ ਬੰਬ ਬਮਲੇ ਨੂੰ ਅਸਫਲ ਕਰ ਦਿੱਤਾ ਤੇ ਜਵਾਬੀ ਕਾਰਵਾਈ ਵਿਚ 9 ਅੱਤਵਾਦੀ ਢੇਰ ਕਰ ਦਿੱਤੇ। ਕੰਧਾਰ ਪੁਲਸ ਦੇ ਬੁਲਾਰੇ ਜਮਾਲ ਨਾਸਿਰ ਬਰਕਜਾਈ ਮੁਤਾਬਕ ਅਫਗਾਨੀ ਫੌਜੀਆਂ ਨੇ ਖਾਕਰੇਜ ਜ਼ਿਲੇ ਵਿਚ ਅੱਤਵਾਦੀਆਂ ਦੇ ਕਾਰ ਹਮਲੇ ਨੂੰ ਰੋਕ ਦਿੱਤਾ ਤੇ ਇਸ ਤੋਂ ਬਾਅਦ ਦੋਵਾਂ ਪੱਖਾਂ ਵਿਚ ਮੁਕਾਬਲਾ ਹੋਇਆ।
ਉਹਨਾਂ ਦੱਸਿਆ ਕਿ ਇਸ ਮੁਕਾਬਲੇ ਵਿਚ 6 ਹੋਰ ਲੋਕ ਜ਼ਖਮੀ ਹੋਏ ਹਨ। ਸੁਰੱਖਿਆ ਸੂਤਰਾਂ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਖਾਕਰੇਜ ਜ਼ਿਲੇ ਦੇ ਸ਼ਰਘੀ ਇਲਾਕੇ ਵਿਚ ਅਫਗਾਨ ਨੈਸ਼ਨਲ ਆਰਮੀ ਦੇ ਇਕ ਟਿਕਾਣੇ 'ਤੇ ਕਾਰ ਬੰਬ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਅਸਫਲ ਕਰ ਦਿੱਤ ਗਿਆ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ।
ਅਮਰੀਕਾ-ਈਰਾਨ ਦੇ ਰਿਸ਼ਤਿਆਂ ਬਾਰੇ ਬੋਲੇ ਪੋਪ ਫਰਾਂਸਿਸ
NEXT STORY