ਕਾਬੁਲ- ਦੁਨੀਆਭਰ ਵਿਚ ਅਫਗਾਨਿਸਤਾਨ ਦੀ ਇਕ 16 ਸਾਲਾ ਕੁੜੀ ਵਲੋਂ ਅੱਤਵਾਦੀਆਂ ਕੋਲੋਂ ਲਏ ਗਏ ਬਦਲੇ ਦੀ ਚਰਚਾ ਹੋ ਰਹੀ ਹੈ। ਇਸ ਕੁੜੀ ਨੇ ਤਾਲਿਬਾਨ ਦੇ ਅੱਤਵਾਦੀਆਂ ਖਿਲਾਫ ਜੋ ਲੜਾਈ ਲੜੀ, ਉਹ ਸਭ ਲਈ ਮਿਸਾਲ ਬਣ ਗਈ। ਉਸ ਦੇ ਬਦਲੇ ਨਾਲ ਤਾਲਿਬਾਨ ਅੱਤਵਾਦੀਆਂ ਦੀ ਰੂਹ ਕੰਬ ਗਈ। ਕੁੜੀ ਦਾ ਨਾਂ ਕਮਰ ਗੁਲ ਹੈ, ਜਿਸ ਨੇ ਆਪਣੇ ਮਾਂ-ਬਾਪ ਦੇ ਕਤਲ ਦਾ ਬਦਲਾ ਲਿਆ ਹੈ।
ਜਾਣਕਾਰੀ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਕਮਰ ਗੁਲ ਦੇ ਮਾਂ-ਬਾਪ ਨੂੰ ਘਰੋਂ ਬਾਹਰ ਖਿੱਚ ਕੇ ਬਹੁਤ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੇ ਬਾਅਦ ਕਮਰ ਗੁਲ ਨੇ ਏ. ਕੇ. 47 ਨਾਲ ਅੱਤਵਾਦੀਆਂ ਨੂੰ ਭੁੰਨ੍ਹ ਦਿੱਤਾ। ਇਸ ਦੇ ਨਾਲ ਹੀ ਕਈ ਅੱਤਵਾਦੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਮੀਡੀਆ ਮੁਤਾਬਕ 17 ਜੁਲਾਈ ਨੂੰ ਰਾਤ 1 ਵਜੇ ਕੁਝ ਤਾਲਿਬਾਨੀ ਅੱਤਵਾਦੀਆਂ ਨੇ ਗੁਲ ਦੇ ਘਰ ਵਿਚ ਦਾਖਲ ਹੋ ਕੇ ਉਸ ਦੇ ਮਾਂ-ਬਾਪ ਦਾ ਕਤਲ ਕਰ ਦਿੱਤਾ। ਇਸ ਮਗਰੋਂ ਕਮਰ ਨੇ ਏ. ਕੇ. 47 ਨਾਲ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਸ ਸਮੇਂ ਉਸ ਦਾ ਭਰਾ ਵੀ ਉੱਥੇ ਮੌਜੂਦ ਸੀ। ਲਗਭਗ 1 ਘੰਟੇ ਤਕ ਗੋਲੀਬਾਰੀ ਹੁੰਦੀ ਰਹੀ। ਇਸ ਮਗਰੋਂ ਪਿੰਡ ਵਾਲਿਆਂ ਦੇ ਨਾਲ-ਨਾਲ ਸਰਕਾਰ ਸਮਰਥਕਾਂ ਨੇ ਵੀ ਮੁਕਾਬਲਾ ਕੀਤੇ ਤੇ ਅੱਤਵਾਦੀ ਦੌੜਾ ਦਿੱਤੇ। ਦੱਸਿਆ ਜਾ ਰਿਹਾ ਹੈ ਕਿ 40 ਅੱਤਵਾਦੀਆਂ ਨੇ ਉਨ੍ਹਾਂ ਦੇ ਘਰ ਹਮਲਾ ਕੀਤਾ ਸੀ। ਇਸ ਸਮੇਂ ਕਮਰ ਤੇ ਉਸ ਦੇ ਭਰਾ ਨੂੰ ਸੁਰੱਖਿਅਤ ਥਾਂ 'ਤੇ ਲੈ ਜਾਇਆ ਗਿਆ ਹੈ। ਦੋਵੇਂ ਭੈਣ-ਭਰਾ ਦੋ ਦਿਨਾਂ ਤਕ ਸਦਮੇ ਵਿਚ ਰਹੇ। ਕਮਰ ਨੇ ਕਿਹਾ ਕਿ ਉਹ ਆਪਣੇ ਮਾਂ-ਬਾਪ ਬਿਨਾ ਨਹੀਂ ਰਹਿ ਸਕਦੀ ਇਸੇ ਲਈ ਉਸ ਨੇ ਅੱਤਵਾਦੀਆਂ ਕੋਲੋਂ ਬਦਲਾ ਲਿਆ।
ਅਲਾਸਕਾ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਆਉਣ ਦੀ ਚਿਤਾਵਨੀ ਜਾਰੀ
NEXT STORY