ਵਾਸ਼ਿੰਗਟਨ- ਅਲਾਸਕਾ ਪ੍ਰਾਇਦੀਪ ਵਿਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਮਾਪੀ ਗਈ ਹੈ, ਜਿਸ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਦਿੱਤੀ ਗਈ ਹੈ। ਨੈਸ਼ਨਲ ਓਸ਼ਨਿਕ ਐਂਡ ਅਟਮਾਸਫੇਰਿਕ ਐਡਮਿਨਸਟਰੇਸ਼ਨ ਮੁਤਾਬਕ ਭੂਚਾਲ ਦੀ ਡੂੰਘਾਈ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ। ਫਿਲਹਾਲ ਇਸ ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਕੀ ਹੈ ਭੂਚਾਲ ਆਉਣ ਦਾ ਕਾਰਨ?
ਧਰਤੀ ਮੁੱਖ ਤੌਰ 'ਤੇ ਚਾਰ ਪਰਤਾਂ ਤੋਂ ਬਣੀ ਹੋਈ ਹੈ, ਅੰਦਰੂਨੀ ਸਤ੍ਹਾ, ਬਾਹਰਲੀ ਸਤ੍ਹਾ, ਮੈਨਟਲ ਅਤੇ ਕ੍ਰਸਟ। ਕ੍ਰਸਟ ਅਤੇ ਉੱਪਰਲੀ ਮੈਨਟਲ ਨੂੰ ਲਿਥੋਸਫੇਅਰ ਕਹਿੰਦੇ ਹਨ। ਇਹ 50 ਕਿਲੋਮੀਟਰ ਦੀ ਮੋਟੀ ਪਰਤ ਕਈ ਵਰਗਾਂ ਵਿਚ ਵੰਡੀ ਹੁੰਦੀ ਹੈ, ਜਿਨ੍ਹਾਂ ਨੂੰ ਟੈਕਟੋਨਿਕ ਪਲੇਟਸ ਕਿਹਾ ਜਾਂਦਾ ਹੈ। ਇਹ ਟੈਕਟੋਨਿਕ ਪਲੇਟਾਂ ਆਪਣੀ ਥਾਂ ਤੋਂ ਹਿਲਦੀਆਂ-ਜੁਲਦੀਆਂ ਰਹਿੰਦੀਆਂ ਹਨ ਪਰ ਜਦ ਇਨ੍ਹਾਂ ਵਿਚ ਬਹੁਤ ਜ਼ਿਆਦਾ ਹਲਚਲ ਹੁੰਦੀ ਹੈ ਤਾਂ ਭੂਚਾਲ ਆਉਂਦੇ ਹਨ।
ਪਲੇਟਾਂ ਟਕਰਾਉਣ ਦਾ ਕਾਰਨ
ਅਸਲ ਵਿਚ ਇਹ ਪਲੇਟਾਂ ਹੌਲੀ-ਹੌਲੀ ਘੁੰਮਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਇਹ ਹਰ ਸਾਲ 4-5 ਮਿਲੀ ਮੀਟਰ ਆਪਣੇ ਸਥਾਨ ਤੋਂ ਖਿਸਕ ਜਾਂਦੀ ਹੈ। ਕੋਈ ਪਲੇਟ ਦੂਜੀ ਪਲੇਟ ਦੇ ਨੇੜੇ ਜਾਂਦੀ ਹੈ ਤਾਂ ਕੋਈ ਦੂਰ ਹੋ ਜਾਂਦੀ ਹੈ। ਅਜਿਹੇ ਵਿਚ ਕਦੇ-ਕਦੇ ਇਹ ਆਪਸ ਵਿਚ ਟਕਰਾ ਜਾਂਦੀਆਂ ਹਨ ਤੇ ਭੂਚਾਲ ਆਉਂਦਾ ਹੈ। ਭੂਚਾਲ ਦੀ ਗਹਿਰਾਈ ਜਿੰਨੀ ਜ਼ਿਆਦਾ ਹੋਵੇਗੀ ਸਤ੍ਹਾ 'ਤੇ ਉਸ ਦੀ ਤੀਬਰਤਾ ਓਨੀ ਹੀ ਘੱਟ ਮਹਿਸੂਸ ਹੋਵੇਗੀ।
ਮਾਹਰਾਂ ਦਾ ਦਾਅਵਾ: ਤੁਸੀਂ ਘਰ ਬੈਠੇ-ਬੈਠੇ ਵੀ ਹੋ ਸਕਦੇ ਹੋ 'ਕੋਰੋਨਾ' ਪੀੜਤ
NEXT STORY