ਕਾਬੁਲ (ਵਾਰਤਾ): ਅਫਗਾਨਿਸਤਾਨ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਏਰੀਆਨਾ ਅਫਗਾਨ ਏਅਰਲਾਈਨਜ਼ ਨੇ 31 ਅਗਸਤ ਨੂੰ ਅੱਤਵਾਦੀ ਸੰਗਠਨ ਤਾਲਿਬਾਨ ਦੇ ਕਾਬੁਲ ਹਵਾਈ ਅੱਡੇ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ ਅੱਜ ਭਾਵ ਐਤਵਾਰ ਨੂੰ ਪਹਿਲੀ ਵਾਰ ਘਰੇਲੂ ਉਡਾਣ ਮੁੜ ਸ਼ੁਰੂ ਕੀਤੀ। ਸਥਾਨਕ ਸਮਾਚਾਰ ਏਜੰਸੀ ਟੋਲੋ ਨਿਊਜ਼ ਨੇ ਇਹ ਜਾਣਕਾਰੀ ਦਿੱਤੀ।
ਏਜੰਸੀ ਨੇ ਦੱਸਿਆ ਕਿ ਏਰੀਆਨਾ ਅਫਗਾਨ ਏਅਰਲਾਈਨਜ਼ ਨੇ ਕਾਬੁਲ ਤੋਂ ਹੈਰਾਤ, ਮਜ਼ਾਰ-ਏ-ਸ਼ਰੀਫ ਅਤੇ ਕੰਧਾਰ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਕ ਹੋਰ ਸਥਾਨਕ ਨਿੱਜੀ ਏਅਰਲਾਈਨ 'ਕਾਮ ਏਅਰ' (Kam Air) ਨੇ 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ 'ਤੇ ਕਬਜ਼ੇ ਦੇ ਬਾਅਦ ਮਚੀ ਹਫੜਾ-ਦਫੜੀ ਦੇ ਡਰ ਤੋਂ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਆਪਣੇ ਜਹਾਜ਼ਾਂ ਨੂੰ ਈਰਾਨ ਦੇ ਮਸ਼ਹਦ ਸ਼ਹਿਰ ਵਿਚ ਟਰਾਂਸਫਰ ਕਰ ਦਿੱਤਾ ਹੈ। ਗੌਰਤਲਬ ਹੈ ਕਿ ਦੇਸ਼ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ 31 ਅਗਸਤ ਨੂੰ ਤਾਲਿਬਾਨ ਨੇ ਹਵਾਈ ਅੱਡੇ 'ਤੇ ਕਬਜ਼ਾ ਕਰ ਲਿਆ ਸੀ।
ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ ਚ ਸੱਤਾ ਸੰਘਰਸ਼: ਹੱਕਾਨੀ ਗੁੱਟ ਦੀ ਗੋਲੀਬਾਰੀ 'ਚ ਅਬਦੁੱਲ ਗਨੀ ਬਰਾਦਰ ਜ਼ਖਮੀ
ਮੀਡੀਆ ਆਊਟਲੇਟ ਮੁਤਾਬਕ ਕਤਰ ਦੀ ਇਕ ਤਕਨੀਕੀ ਟੀਮ ਕਾਬੁਲ ਹਵਾਈ ਅੱਡੇ 'ਤੇ ਉਡਾਣਾਂ ਮੁੜ ਸ਼ੁਰੂ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ। ਕਤਰ ਦਾ ਇਕ ਜਹਾਜ਼ ਰੈਕਿੰਗ ਅਧਿਕਾਰੀਆਂ ਨੂੰ ਲੈ ਕੇ ਅਤੇ ਸੰਯੁਕਤ ਅਰਬ ਅਮੀਰਾਤ ਦਾ ਇਕ ਹੋਰ ਜਹਾਜ਼ ਮਨੁੱਖੀ ਮਦਦ ਲੈ ਕੇ ਦੋ ਦਿਨ ਪਹਿਲਾਂ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਹੈ। ਗੌਰਤਲਬ ਹੈ ਕਿ ਕਾਬੁਲ ਸਥਿਤ ਹਵਾਈ ਅੱਡੇ ਤੋਂ ਮਜ਼ਾਰ-ਏ-ਸ਼ਰੀਫ ਲਈ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਪਹਿਲੀ ਘਰੇਲੂ ਉਡਾਣ ਰੱਦ ਕਰ ਦਿੱਤੀ ਗਈ ਸੀ।
ਫਰਜ਼ੀ 'ਸ਼ਰਨਾਰਥੀ' ਬਣ ਕੇ ਆਇਆ ਸੀ ਨਿਊਜ਼ੀਲੈਂਡ 'ਚ ਮਾਰਿਆ ਗਿਆ IS ਅੱਤਵਾਦੀ
NEXT STORY