ਕਾਬੁਲ/ਮਾਸਕੋ/ਪੇਈਚਿੰਗ/ਢਾਕਾ (ਏ. ਐੱਨ. ਆਈ.)- ਅਫਗਾਨਿਸਤਾਨ ਵਿਚ ਅੱਤਵਾਦ ਦੀ ਆਕੜ ਭੱਜ ਗਈ ਹੈ, ਸਰਕਾਰ ਦੀ ਸਖਤੀ ਤੋਂ ਬਾਅਦ ਪੱਛਮੀ ਅਫਗਾਨਿਸਤਾਨ ਵਿਚ ਇਕੱਠੇ 130 ਤਾਲਿਬਾਨੀ ਅੱਤਵਾਦੀਆਂ ਨੇ ਸਰੈਂਡਰ ਕੀਤਾ ਹੈ। ਸਰਕਾਰ ਦੇ ਬੁਲਾਰੇ ਜਿਲਾਨੀ ਫਰਹਾਦ ਨੇ ਦੱਸਿਆ ਕਿ ਇਨ੍ਹਾਂ ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੀ ਰਾਸ਼ਟਰੀ ਖੁਫੀਆ ਏਜੰਸੀ, ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ (ਐੱਨ. ਡੀ. ਐੱਸ.) ਦੇ ਸੂਬਾਈ ਡਾਇਰੈਕਟੋਰੇਟ ਦੇ ਜਵਾਨਾਂ ਦੇ ਸਾਹਮਣੇ ਸਰੈਂਡਰ ਕਰ ਦਿੱਤਾ। ਇਸ ਦੌਰਾਨ ਅੱਤਵਾਦੀ ਆਪਣੇ ਨਾਲ 85 ਏ. ਕੇ.-47 ਬੰਦੂਕਾਂ, 5 ਪੀ. ਕੇ. ਬੰਦੂਕਾਂ, ਰਾਕੇਟ ਨਾਲ 5 ਰਾਊਂਡ ਚੱਲਣ ਵਾਲੇ ਗ੍ਰੇਨੇਡ ਲਾਂਚਰ ਅਤੇ ਗੋਲਾ-ਬਾਰੂਦ ਵੀ ਲਿਆਂਦੇ। ਅਧਿਕਾਰੀ ਨੇ ਕਿਹਾ ਕਿ ਵਿਦਰੋਹੀਆਂ ਦੇ ਆਤਮਸਮਰਪਣ ਨਾਲ ਹੇਰਾਤ ਵਿਚ ਸ਼ਾਂਤੀ ਅਤੇ ਸਥਿਰਤਾ ਹੋਰ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ: ਨਿਊਯਾਰਕ ’ਚ ਟਰਾਂਸਜੈਂਡਰਾਂ ਦੀ ਮੰਗ ਨੂੰ ਪਿਆ ਬੂਰ, ਹੁਣ ਲਿੰਗ ਦੱਸਣ ਦੇ ਸਥਾਨ ’ਤੇ ਹੋਵੇਗਾ ‘X’ ਦਾ ਬਦਲ
ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਨਾਲ ਚੀਨ ’ਤੇ ਵਧੇਗਾ ਖਤਰਾ : ਬਾਸਿਤ
ਪਾਕਿਸਤਾਨ ਦੇ ਸਾਬਕਾ ਰਾਜਦੂਤ ਅਬਦੁੱਲ ਬਾਸਿਤ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਡ੍ਰੈਗਨ ਲਈ ਫਾਇਦੇ ਦਾ ਸੌਦਾ ਸੀ ਪਰ ਹੁਣ ਉਸਦੀ ਵਾਪਸੀ ਨਾਲ ਚੀਨ ’ਤੇ ਖਤਰਾ ਵਧ ਜਾਏਗਾ। ਸਾਊਥ ਚਾਈਨਾ ਮਾਰਨਿੰਗ ਪੋਸਟ ’ਚ ਛਪੇ ਇਕ ਲੇਖ ਵਿਚ ਉਨ੍ਹਾਂ ਨੇ ਕਿਹਾ ਕਿ ਚੀਨ ’ਤੇ ਜਿਹਾਦੀ ਹਮਲਿਆਂ ਵਿਚ ਤੇਜ਼ੀ ਆਉਣ ਦਾ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਹੋਣ ਵਾਲੀ ਉਥਲ-ਪੁਥਲ ਦਾ ਅਸਰ ਸ਼ਿਨਜਿਆਂਗ ਸੂਬੇ ’ਤੇ ਵੀ ਪਵੇਗਾ।
ਇਹ ਵੀ ਪੜ੍ਹੋ: ਮਿਆਮੀ ’ਚ 12 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਚੀ ਹਫੜਾ ਦਫੜੀ, ਕਰੀਬ 100 ਲੋਕ ਲਾਪਤਾ
ਸੁਰੱਖਿਆ ਫੋਰਸਾਂ ਦੇ ਸਮਰਥਨ ਵਿਚ ਹਥਿਆਰਾਂ ਨਾਲ ਉਤਰੇ ਨੌਜਵਾਨ
ਅਫਗਾਨਿਸਤਾਨ ਵਿਚ ਸੈਂਕੜੇ ਨੌਜਵਾਨ ਸੁਰੱਖਿਆ ਫੋਰਸਾਂ ਦੇ ਸਮਰਥਨ ਵਿਚ ਹਥਿਆਰਾਂ ਨਾਲ ਸੜਕਾਂ ’ਤੇ ਉੱਤਰ ਆਏ। ਉਹ ਤਾਲਿਬਾਨ ਨਾਲ ਲੜਨ ਨੂੰ ਤਿਆਰ ਹਨ।
ਇਹ ਵੀ ਪੜ੍ਹੋ: ਹੁਣ ਸਮਾਰਟਫੋਨ ਨਾਲ ਹੋਵੇਗੀ ਕੋਵਿਡ-19 ਦੀ ਜਾਂਚ, ਇਕ ਮਿੰਟ ਵਿੱਚ ਆਵੇਗਾ ਨਤੀਜਾ
ਰੂਸ ਦੀ ਚਿਤਾਵਨੀ - ਅਮਰੀਕਾ ਦੇ ਹਟਦਿਆਂ ਹੀ ਅਫਗਾਨਿਸਤਾਨ ’ਚ ਸ਼ੁਰੂ ਹੋਵੇਗੀ ਸਿਵਲ ਵਾਰ
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਯਗੂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦੇ ਅਫਗਾਨਿਸਤਾਨ ਤੋਂ ਹਟਦਿਆਂ ਹੀ ਦੇਸ਼ ਵਿਚ ਸਿਵਲ ਵਾਰ ਛਿੜ ਜਾਏਗਾ। ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਅਫਗਾਨੀ ਲੋਕਾਂ ਨੂੰ ਇਕਮੁੱਠ ਰੱਖਣ ਵਿਚ ਪਾਕਿਸਤਾਨ ਅਤੇ ਈਰਾਨ ਦਾ ਕਿਰਦਾਰ ਅਹਿਮ ਹੈ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਅਤੇ ਕੌਮਾਂਤਰੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ਦੀ ਖਰਾਬ ਹੁੰਦੀ ਹਾਲਤ ਨਾਲ ਨਜਿੱਠਣ ਲਈ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ
ਨਿਊਯਾਰਕ ’ਚ ਟਰਾਂਸਜੈਂਡਰਾਂ ਦੀ ਮੰਗ ਨੂੰ ਪਿਆ ਬੂਰ, ਹੁਣ ਲਿੰਗ ਦੱਸਣ ਦੇ ਸਥਾਨ ’ਤੇ ਹੋਵੇਗਾ ‘X’ ਦਾ ਬਦਲ
NEXT STORY