ਕਾਬੁਲ (ਵਾਰਤਾ) : ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ਦੇ ਰਾਗਿਸਤਾਨ ਜ਼ਿਲੇ ਵਿਚ ਬਰਫ ਖਿਸਕਣ ਨਾਲ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਅਫਗਾਨਿਸਤਾਨੀ ਪੋਰਟਲ ਟੋਲੋ ਨਿਊਜ਼ ਮੁਤਾਬਕ ਬਰਫ ਖਿਸਕਣ ਦੀ ਘਟਨਾ ਵੀਰਵਾਰ ਨੂੰ ਜਰਾਨਦਬ ਪਿੰਡ ਵਿਚ ਦੁਪਹਿਰ ਬਾਅਦ ਹੋਈ। ਟੋਲੋ ਨਿਊਜ਼ ਨੇ ਬਦਖਸ਼ਾਂ ਦੇ ਗਵਰਨਰ ਦੇ ਬੁਲਾਰੇ ਨੇ ਮੁਹੰਮਦ ਦੇ ਹਵਾਲੇ ਤੋਂ ਦੱਸਿਆ ਕਿ ਜਿਸ ਖੇਤਰ ਵਿਚ ਬਰਫ ਖਿਸਕਣ ਦੀ ਘਟਨਾ ਹੋਈ ਹੈ, ਉਹ ਤਾਲਿਬਾਨ ਦੇ ਕੰਟਰੋਲ ਵਿਚ ਹੈ। ਰਿਪੋਰਟ ਮੁਤਾਬਕ ਬਰਫ ਖਿਸਕਣ ਦੇ ਬਾਅਦ ਬਰਫ ਦੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਲਈ ਭਾਲ ਅਤੇ ਬਚਾਅ ਮੁਹਿੰਮ ਜਾਰੀ ਹੈ।
ਯੂਕੇ 'ਚ 16 ਕੇਸ ਸਾਹਮਣੇ ਆਉਣ 'ਤੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਜਾਂਚ ਅਧੀਨ
NEXT STORY