ਨਵੀਂ ਦਿੱਲੀ/ਕਾਬੁਲ- ਅਫਗਾਨਿਸਤਾਨ ਤੋਂ 20 ਸਾਲ ਬਾਅਦ ਰਾਤ ਦੇ ਹਨ੍ਹੇਰੇ ਵਿਚ ਅਮਰੀਕੀ ਫੌਜੀਆਂ ਦੀ ਵਾਪਸੀ ਹੁੰਦਿਆਂ ਹੀ ਉੇਥੇ ਤਾਲਿਬਾਨ ਰਾਜ ਸਥਾਪਤ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸਦੇ ਨਾਲ ਹੀ ਭਾਰਤ ’ਤੇ ਹਮਲਿਆਂ ਦੀ ਆਹਟ ਵੀ ਸੁਣਾਈ ਦੇ ਰਹੀ ਹੈ। ਅਫਗਾਨਿਸਤਾਨ ਵਿਚ ਸ਼ਾਂਤੀ ਮਾਮਲਿਆਂ ਦੇ ਰਾਜ ਮੰਤਰਾਲਾ ਦੇ ਅੰਕੜਿਆਂ ਦੇ ਆਧਾਰ ’ਤੇ ਪਿਛਲੇ 4 ਮਹੀਨਿਆਂ ਵਿਚ ਤਾਲਿਬਾਨ ਨੇ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ 22,000 ਹਮਲੇ ਕੀਤੇ ਅਤੇ ਇਨ੍ਹਾਂ ਹਮਲਿਆਂ ਵਿਚ 24,000 ਤਾਲਿਬਾਨ ਲੜਾਕੇ ਮਾਰੇ ਗਏ ਅਤੇ ਜ਼ਖ਼ਮੀ ਹੋਏ ਪਰ ਇਸਦੇ ਬਾਵਜੂਦ ਹਮਲਿਆਂ ਵਿਚ ਕਮੀ ਨਹੀਂ ਆਈ ਹੈ।
ਮੰਤਰਾਲਾ ਦੇ ਇਕ ਅਧਿਕਾਰੀ ਸਈਅਦ ਅਬਦੁੱਲਾ ਹਾਸ਼ਮੀ ਨੇ ਕਿਹਾ ਕਿ ਸੂਬੇ ਵਿਚ ਹਿੰਸਾ ਨੂੰ ਵਧਾਉਣ ਲਈ ਅਫਗਾਨਿਸਤਾਨ ਦੇ ਬਾਹਰ ਤੋਂ 10,000 ਤੋਂ ਜ਼ਿਆਦਾ ਲੜਾਕਿਆਂ ਦੀ ਆਮਦ ਤੋਂ ਪਤਾ ਲਗਦਾ ਹੈ ਕਿ ਅਫਗਾਨਿਸਤਾਨ ਵਿਚ ਜੰਗ ਦੇ ਪਿੱਛੇ ਵਿਦੇਸ਼ੀ ਹੱਥ ਹਨ। ਹਮਲਿਆਂ ਵਿਚ ਹਜ਼ਾਰਾਂ ਤਾਲਿਬਾਨ ਮਾਰੇ ਗਏ ਹਨ। ਉਥੇ ਹੀ ਇਸ ਸਮੇਂ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 5,777 ਨਾਗਰਿਕਾਂ ਦੀ ਵੀ ਮੌਤ ਹੋ ਚੁੱਕੀ ਹੈ। ਦੂਸਰੇ ਪਾਸੇ ਸੋਸ਼ਲ ਮੀਡੀਆ ’ਤੇ ਦੁਚਿੱਤੀ ’ਚ ਪਾਉਣ ਵਾਲੀਆਂ ਕੁਝ ਵੀਡੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਤਾਲਿਬਾਨ ਨੂੰ ਅਫਗਾਨਿਸਤਾਨ ਵਿਚ ਲੋਕਾਂ ਨੂੰ ਪ੍ਰੇਸ਼ਾਨ ਅਤੇ ਮਾਰਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਜੈਸ਼ੰਕਰ ਦੀ ਪਾਕਿ ਨੂੰ ਚਿਤਾਵਨੀ, ਕਿਹਾ- ਭਾਰਤ ਤੇ ਅਮਰੀਕਾ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕਜੁੱਟ
ਤਾਲਿਬਾਨ ਦੇ ਬੁਲਾਰੇ ਦਾਅਵਾ ਕਰ ਰਹੇ ਹਨ ਕਿ ਉਹ ਆਪਣੇ ਦੇਸ਼ ਨੂੰ ਇਕ ਆਧੁਨਿਕ ਇਸਲਾਮਿਕ ਰਾਸ਼ਟਰ ਬਣਾਉਣਗੇ, ਜਿਸ ਵਿਚ ਔਰਤਾਂ ਅਤੇ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ, ਪਰ ਹਕੀਕਤ ਇਹ ਹੈ ਕਿ ਅਫਗਾਨਿਸਤਾਨ ਇਕ ਵਾਰ ਫਿਰ ਤੋਂ ਤਾਲਿਬਾਨ ਦੇ ਜ਼ਾਲਮ ਰਾਜ ਵੱਲ ਵੱਧਦਾ ਦਿਖ ਰਿਹਾ ਹੈ। ਅਮਰੀਕੀ ਜਨਰਲ ਮਾਰਕ ਮਿਲੇ ਦੇ ਮੁਤਾਬਕ, ਅਫਗਾਨਿਸਤਾਨ ਦੇ 419 ਜ਼ਿਲਾ ਕੇਂਦਰਾਂ ਵਿਚੋਂ ਲਗਭਗ ਅੱਧੇ ਤਾਲਿਬਾਨ ਦੇ ਕੰਟਰੋਲ ਵਿਚ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਤਾਲਿਬਾਨੀਆਂ ਨੇ 11 ਟੈਲੀਕਮਿਊਨੀਕੇਸ਼ਨ ਨੈੱਟਵਰਕ ਤਬਾਹ ਕਰ ਦਿੱਤੇ ਹਨ।
ਬੰਨ੍ਹਾਂ ’ਤੇ ਹਮਲਿਆਂ ਦੇ ਪਿੱਛੇ ਈਰਾਨ
ਅਫਗਾਨਿਸਤਾਨ ਦੇ ਹੇਰਾਤ ਸੂਬੇ ਦੇ ਚੇਸ਼ਤ ਜ਼ਿਲ੍ਹੇ ਵਿਚ ਬਿਜਲੀ ਅਤੇ ਸਿੰਚਾਈ ਦੇ ਪ੍ਰਮੁੱਖ ਸਰੋਤ ਸਮਲਾ ਬੰਨ੍ਹ ’ਤੇ ਬੀਤੇ ਦਿਨੀਂ ਤਾਲਿਬਾਨ ਅੱਤਵਾਦੀਆਂ ਨੇ ਦਰਜਨਾਂ ਮੋਰਟਾਰ ਦਾਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ 2016 ਵਿਚ ਪੱਛਮੀ ਅਫਗਾਨਿਸਤਾਨ ਦੇ ਹੇਰਾਤ ਸੂਬੇ ਦੇ ਚਿਸਤ-ਏ-ਸ਼ਰੀਫ ਵਿਚ ਅਫਾਗਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਸੰਯੁਕਤ ਤੌਰ ’ਤੇ ਅਫਗਾਨਿਸਤਾਨ-ਭਾਰਤ ਦੋਸਤੀ ਬੰਨ੍ਹ (ਸਲਮਾ ਬੰਨ੍ਹ) ਦਾ ਉਦਘਾਟਨ ਕੀਤਾ ਸੀ। ਮੀਡੀਆ ਰਿਪੋਰਟ ਮੁਤਾਬਕ ਬੰਨ੍ਹਾਂ ’ਤੇ ਹਮਲਿਆਂ ਦੀ ਰਣਨੀਤੀ ਦੇ ਪਿੱਛੇ ਈਰਾਨ ਦਾ ਹੱਥ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖ਼ੁਲਾਸਾ: ਤਾਲਿਬਾਨ ਨੇ ਜ਼ਿੰਦਾ ਫੜਿਆ ਸੀ ਦਾਨਿਸ਼ ਸਿੱਦੀਕੀ ਨੂੰ, ਜਦੋਂ ਪਤਾ ਲੱਗਾ ਭਾਰਤੀ ਹੈ ਤਾਂ ਬੇਰਹਿਮੀ ਨਾਲ ਕੀਤਾ ਕਤਲ
ਸੁਰੱਖਿਆ ਫੋਰਸਾਂ ਨਾਲ ਲੜਾਈ ’ਚ ਮਨੁੱਖੀ ਢਾਲ ਦੀ ਵਰਤੋਂ ਕਰਦੇ ਤਾਲਿਬਾਨੀ
ਉੱਤਰੀ ਅਫਗਾਨਿਸਤਾਨ ਦੇ ਬਲਖ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਤਾਲਿਬਾਨੀਆਂ ਨੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਜਦੋਂ ਅਫਗਾਨ ਸੁਰੱਖਿਆ ਫੋਰਸਾਂ ਦੇ ਨਾਲ ਲੜਾਈ ਹੁੰਦੀ ਹੈ ਤਾਂ ਅਫਗਾਨੀ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਰੂਪ ਵਿਚ ਵਰਤੋਂ ਕੀਤਾ ਜਾਂਦਾ ਹੈ। ਦੋਨੋਂ ਧਿਰਾਂ ਵਿਚਾਲੇ ਲੜਾਈ ਵਿਚ ਨਾਗਰਿਕ ਆਬਾਦੀ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।
ਉੱਤਰੀ ਖੇਤਰਾਂ ਵਿਚ ਵਿਦੇਸ਼ੀ ਲੜਾਕਿਆਂ ਦੀ ਮੌਜੂਦਗੀ : ਕੂਫੀ
ਤਾਲਿਬਾਨ ਨਾਲ ਗੱਲਬਾਤ ਵਿਚ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਦੀ ਅਗਵਾਈ ਕਰਨ ਵਾਲੇ ਸ਼ਾਂਤੀ ਵਾਰਤਾ ਦਲ ਦੀ ਮੈਂਬਰ ਫੌਜਿਯਾ ਕੂਫੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਉੱਤਰ ਖੇਤਰਾਂ ਵਿਚ, ਖਾਸ ਤੌਰ ’ਤੇ ਅਫਗਾਨਿਸਤਾਨ-ਤਾਜਿਕਿਸਤਾਨ ਸਰਹੱਦ ’ਤੇ ਵਿਦੇਸ਼ੀ ਤਾਲਿਬਾਨ ਲੜਾਕਿਆਂ ਦੀ ਮੌਜੂਦਗੀ ਨੂੰ ਖਤਰਾ ਹੈ।
ਇਹ ਵੀ ਪੜ੍ਹੋ: ਇਟਲੀ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਮਹਾਸ਼ਕਤੀਆਂ ਦੇ ਮੱਥੇ ’ਤੇ ਚਿੰਤਾ ਦੇ ਲਕੀਰਾਂ
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵਧਦੇ ਅਸਰ ਨੇ ਰੂਸ ਅਤੇ ਚੀਨ ਵਰਗੀਆਂ ਮਹਾਸ਼ਕਤੀਆਂ ਦੇ ਮੱਥੇ ’ਤੇ ਚਿੰਤਾ ਦੇ ਲਕੀਰਾਂ ਪਾ ਦਿੱਤੀਆਂ ਹਨ। ਇਕ ਪਾਸੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤਾਲਿਬਾਨ ਤੋਂ ਉਮੀਦ ਲਗਾਈ ਬੈਠੇ ਹਨ ਕਿ ਤਾਲਿਬਾਨ ਮੱਧ ਏਸ਼ੀਆਈ ਸਰਹੱਦਾਂ ਦਾ ਸਨਮਾਨ ਕਰੇਗਾ ਜੋ ਕਦੇ ਸੋਵੀਅਤ ਸੰਘ ਦਾ ਹਿੰਸਾ ਹੋਇਆ ਕਰਦੀਆਂ ਹਨ। ਉਥੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਫਗਾਨਿਸਤਾਨ ’ਤੇ ਗੱਲਬਾਤ ਲਈ ਅਗਲੇ ਹਫਤੇ ਮੱਧ ਏਸ਼ੀਆ ਦਾ ਦੌਰਾ ਕਰਨ ਦੀ ਯੋਜਨਾ ਬਣਾ ਰੱਖੀ ਹੈ। ਇਸਦੇ ਨਾਲ ਹੀ ਚੀਨ ਨੇ ਤਾਲਿਬਾਨ ਦਾ ਸਮਰਥਨ ਕਰਨ ਦਾ ਵਾਅਦਾ ਕਰਦੇ ਹੋਏ ਉਈਗਰ ਕੱਟੜਪੰਥੀਆਂ ਦੇ ਸਫਾਏ ਵਿਚ ਮਦਦ ਤੱਕ ਮੰਗ ਲਈ ਹੈ।
ਨਾਟੋ ਨੇ ਤੁਰਕੀ ’ਚ ਅਫਗਾਨ ਫੌਜੀ ਬਲਾਂ ਲਈ ਟਰੇਨਿੰਗ ਕੀਤੀ ਸ਼ੁਰੂ
ਨਾਟੋ ਨੇ ਤੁਰਕੀ ਵਿਚ ਅਫਗਾਨਿਸਤਾਨ ਦੇ ਫੌਜੀਆਂ ਲਈ ਇਕ ਫੌਜੀ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਨਾਟੋ ਟਰੇਨਿੰਗ ਮਿਸ਼ਨ ਦੀ ਸਮਾਪਤੀ ਤੋਂ ਬਾਅਦ ਇਹ ਅਫਗਾਨ ਦੇ ਫੌਜੀਆਂ ਲਈ ਅਫਗਾਨਿਸਤਾਨ ਤੋਂ ਬਾਹਰ ਪਹਿਲਾ ਫੌਜੀ ਟਰੇਨਿੰਗ ਪ੍ਰੋਗਰਾਮ ਹੈ। ਅੰਕਾਰਾ ਤੋਂ ਮਿਲੀ ਜਾਣਕਾਰੀ ਮੁਤਾਬਕ, ਅਫਗਾਨ ਸਪੈਸ਼ਲ ਫੋਰਸਿਜ ਦੇ ਮੈਂਬਰਾਂ ਨੂੰ ਟਰੇਨਿੰਗ ਲਈ ਤੁਰਕੀ ਭੇਜਿਆ ਗਿਆ ਹੈ।
ਮਿਸ਼ਨ ਅਫਗਾਨਿਸਤਾਨ ਫਤਹਿ ’ਤੇ ਵਿਦੇਸ਼ ਮੰਤਰੀ
ਤਾਲਿਬਾਨੀਆਂ ਵਲੋਂ ਅਫਗਾਨਿਸਤਾਨ ਦੇ ਵੱਡੇ ਖੇਤਰ ’ਤੇ ਫਿਰ ਤੋਂ ਕਬਜ਼ਾ ਅਤੇ ਸਲਮਾ ਡੈਮ ’ਤੇ ਹਮਲੇ ਅਤੇ ਦੇਸ਼ ’ਤੇ ਖਤਰੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਮਹਾਸੰਕਟ ਦੀ ਇਸ ਘੜੀ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਲਗਾਤਾਰ ਈਰਾਨ ਤੋਂ ਲੈ ਕੇ ਰੂਸ ਤੱਕ ਯਾਤਰਾ ਕਰ ਰਹੇ ਹਨ। ‘ਮਿਸ਼ਨ ਅਫਗਾਨਿਸਤਾਨ’ ਨੂੰ ਫਤਹਿ ਕਰਨ ਲਈ ਵਿਦੇਸ਼ ਮੰਤਰੀ ਨੇ ਸਭ ਤੋਂ ਪਹਿਲਾਂ ਕਤਰ ਤੋਂ ਇਸਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: 3 ਮਹੀਨਿਆਂ ’ਚ ਹੀ ਘੱਟ ਹੋਣ ਲੱਗਦੇ ਹਨ ਫਾਈਜ਼ਰ ਤੇ ਐਸਟ੍ਰਾਜੇਨੇਕਾ ਵੈਕਸੀਨ ਨਾਲ ਵਧਣ ਤੋਂ ਬਾਅਦ ਐਂਟੀਬਾਡੀਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ ਵੱਲੋਂ ਪ੍ਰਸ਼ਾਸਨ ਨੂੰ ਵੈਕਸੀਨ ਲਗਵਾਉਣ ਵਾਲਿਆਂ ਨੂੰ 100 ਡਾਲਰ ਦੇਣ ਦੀ ਅਪੀਲ
NEXT STORY