ਵਾਸ਼ਿੰਗਟਨ (ਵਿਸ਼ੇਸ਼)- ਕੋਰੋਨਾ ਮਹਾਮਾਰੀ ਕਾਰਨ ਇਮਿਊਨਿਟੀ ਵਧਾਉਣ ਲਈ ਵੈਕਸੀਨ ਦੀਆਂ ਦੋ ਡੋਜ਼ ਲਗਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੋ ਡੋਜ਼ ਤੋਂ ਬਾਅਦ ਬੂਸਟਰ ਖ਼ੁਰਾਕ ਦੀ ਲੋੜ ਸਬੰਧੀ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਫਾਈਜ਼ਰ ਅਤੇ ਐਸਟ੍ਰਾਜੇਨੇਕਾ ਵੈਕਸੀਨ ਲੱਗਣ ਤੋਂ ਬਾਅਦ ਐਂਟੀਬਾਡੀਜ਼ ਦਾ ਪੱਧਰ ਵਧਣ ਤੋਂ ਬਾਅਦ 6 ਹਫ਼ਤੇ ਵਿਚ ਹੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ 10 ਹਫ਼ਤੇ ਵਿਚ 50 ਫ਼ੀਸਦੀ ਤੋਂ ਜ਼ਿਆਦਾ ਘੱਟ ਹੋ ਸਕਦਾ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਵਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਵੈਕਸੀਨ ਦੀ ਖ਼ੁਰਾਕ ਦਾ ਅਸਰ ਲੋਕਾਂ ਦਾ ਸਾਰੇ ਸਮੂਹਾਂ (ਉਮਰ, ਪੁਰਾਣੀਆਂ ਬੀਮਾਰੀਆਂ ਜਾਂ ਲੱਛਣ) ਵਿਚ ਇਕੋ ਬਰਾਬਰ ਸੀ। ਦਿ ਲੈਂਸੇਟ ਵਿਚ ਪ੍ਰਕਾਸ਼ਿਤ ਖੋਜ ਪੱਤਰ ਮੁਤਾਬਕ ਅਧਿਐਨ ਲਈ 600 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਪਾਇਆ ਗਿਆ ਕਿ ਐਸਟ੍ਰਾਜੇਨੇਕਾ ਵੈਕਸੀਨ ਦੀ ਦੋ ਖ਼ੁਰਾਕਾਂ ਦੇ ਮੁਕਾਬਲੇ ਵਿਚ ਫਾਈਜ਼ਰ ਵੈਕਸੀਨ ਦੀਆਂ ਦੋ ਖ਼ੁਰਾਕਾਂ ਤੋਂ ਬਾਅਦ ਐਂਟੀਬਾਡੀ ਦਾ ਪੱਧਰ ਬਹੁਤ ਜ਼ਿਆਦਾ ਹੈ। ਉਹ ਪਹਿਲਾਂ ਸਾਰਸ-ਕੋਵ-2 ਇਨਫੈਕਸ਼ਨ ਵਾਲੇ ਲੋਕਾਂ ਵਿਚ ਵੀ ਬਹੁਤ ਜ਼ਿਆਦਾ ਹਨ।
ਇਹ ਵੀ ਪੜ੍ਹੋ: ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ
ਖੋਜਕਾਰਾਂ ਨੇ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਹਾਲਾਂਕਿ ਐਂਟੀਬਾਡੀ ਦੇ ਪੱਧਰ ਵਿਚ ਕਮੀ ਦੇ ਨੈਦਾਨਿਕ (ਕਲੀਨਿਕਲ) ਅਸਰ ਅਜੇ ਤੱਕ ਸਪਸ਼ਟ ਨਹੀਂ ਹਨ, ਕੁਝ ਗਿਰਾਵਟ ਦੀ ਉਮੀਦ ਸੀ ਅਤੇ ਮੌਜੂਦਾ ਖੋਜ ਵਿਚ ਪਤਾ ਲੱਗਦਾ ਹੈ ਕਿ ਟੀਕੇ ਗੰਭੀਰ ਬੀਮਾਰੀ ਦੇ ਖਿਲਾਫ਼ ਪ੍ਰਭਾਵੀ ਰਹਿੰਦੇ ਹਨ। ਫਾਇਜ਼ਰ ਲਈ ਐਂਟੀਬਾਡੀ ਦਾ ਪੱਧਰ 21-41 ਦਿਨਾਂ ਵਿਚ 7506 ਯੂ./ਐੱਮ. ਐੱਲ. ਦੇ ਔਸਤ ਤੋਂ ਘੱਟ ਕੇ 70 ਜਾਂ ਜ਼ਿਆਦਾ ਦਿਨਾਂ ਵਿਚ 3320 ਯੂ./ਐੱਮ. ਐੱਲ. ਹੋ ਗਿਆ। ਐਸਟ੍ਰਾਜੇਨੇਕਾ ਲਈ ਐਂਟੀਬਾਡੀ ਦਾ ਪੱਧਰ 1201 ਯੂ./ਐੱਮ. ਐੱਲ. ਦੇ ਔਸਤ ਤੋਂ 0-20 ਦਿਨਾਂ ਵਿਚ ਘੱਟ ਕੇ 190 ਯੂ./ਐੱਮ. ਐੱਲ. ਅਤੇ 70 ਜਾਂ ਜ਼ਿਆਦਾ ਦਿਨਾਂ ਵਿਚ 67-644) ਹੋ ਗਿਆ।
ਐਂਟੀਬਾਡੀਜ ਦੇ ਪੱਧਰ ਵਿਚ ਗਿਰਾਵਟ ਚਿੰਤਾ ਦਾ ਵਿਸ਼ਾ
ਯੂ. ਸੀ. ਐੱਲ. ਇੰਸਟੀਚਿਊਟ ਆਫ ਹੈਲਥ ਇੰਫਰਾਮੈਟਿਕਸ ਦੇ ਮੈਡੀ ਸ਼੍ਰੋਤ੍ਰੀ ਕਹਿੰਦੀ ਹਨ, ‘‘ਐਸਟ੍ਰਾਜੇਨੇਕਾ ਜਾਂ ਫਾਇਜ਼ਰ ਵੈਕਸੀਨ ਦੀਆਂ ਦੋਨੋਂ ਡੋਜ਼ ਤੋਂ ਬਾਅਦ ਐਂਟੀਬਾਡੀ ਦਾ ਪੱਧਰ ਸ਼ੁਰੂ ਵਿਚ ਬਹੁਤ ਜ਼ਿਆਦਾ ਰਹਿੰਦਾ ਹੈ ਜੋ ਕਿ ਇਸ ਨੂੰ ਗੰਭੀਰ ਕੋਵਿਡ-19 ਦੇ ਖਿਲਾਫ਼ ਵਿਅਕਤੀ ਨੂੰ ਮਜ਼ਬੂਤ ਸੁਰੱਖਿਆ ਦਿੰਦਾ ਹੈ। ਹਾਲਾਂਕਿ ਸਟੱਡੀ ਵਿਚ ਅਸੀਂ ਪਾਇਆ ਕਿ 2 ਤੋਂ 3 ਮਹੀਨਿਆਂ ਦੌਰਾਨ ਇਸਦੇ ਪੱਧਰ ਵਿਚ ਬਹੁਤ ਗਿਰਾਵਟ ਆਈ ਹੈ। ਜੇਕਰ ਉਹ ਇਸ ਦਰ ਨਾਲ ਡਿੱਗਦੇ ਰਹਿੰਦੇ ਹਨ ਤਾਂ ਅਸੀਂ ਚਿੰਤਤ ਹਾਂ ਕਿ ਟੀਕਿਆਂ ਦੇ ਸੁਰੱਖਿਆਤਮਕ ਪ੍ਰਭਾਵ ਵੀ ਖ਼ਰਾਬ ਹੋ ਸਕਦੇ ਹਨ, ਖ਼ਾਸ ਕਰ ਕੇ ਨਵੇਂ ਵੈਰੀਅੰਟ ਦੇ ਖਿਲਾਫ਼, ਪਰ ਅਸੀਂ ਕਦੇ ਇਹ ਅਨੁਮਾਨ ਨਹੀਂ ਲਗਾ ਸਕਦੇ ਕਿ ਇਹ ਕਿੰਨੀ ਜਲਦੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਨੇਤਾ ਚੀਨੀ ਵਿਦੇਸ਼ ਮੰਤਰੀ ਨੂੰ ਮਿਲੇ, ਬੀਜਿੰਗ ਨੂੰ ਦੱਸਿਆ 'ਭਰੋਸੇਮੰਦ ਦੋਸਤ'
ਸਿਹਤ ਵਜੋਂ ਕਮਜ਼ੋਰ ਅਤੇ ਬਜ਼ੁਰਗਾਂ ਨੂੰ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ ਬੂਸਟਰ ਡੋਜ਼
ਵੈਕਸੀਨੇਸ਼ਨ ਐਂਡ ਇਮਿਊਨਾਈਜੇਸ਼ਨ ਬਾਰੇ ਯੂ. ਕੇ. ਦੀ ਸੰਯੁਕਤ ਕਮੇਟੀ (ਜੇ. ਸੀ. ਵੀ. ਆਈ.) ਦੀਆਂ ਸਿਫਾਰਿਸ਼ਾਂ ਮੁਤਾਬਕ ਜੋ ਬਾਲਗ ਮੈਡੀਕਲੀ ਤੌਰ ’ਤੇ ਕਮਜ਼ੋਰ ਹਨ, ਜਿਨ੍ਹਾਂ ਦੀ ਉਮਰ 70 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਨੂੰ ਬੂਸਟਰ ਡੋਜ਼ ਲਈ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਲੋਕਾਂ ਵਿਚ ਐਂਟੀਬਾਡੀ ਦਾ ਪੱਧਰ ਸਭ ਤੋਂ ਘੱਟ ਹੋਣ ਦੀ ਸੰਭਾਵਨਾ ਹੈ।
ਯੂ. ਸੀ. ਐੱਲ. ਇੰਸਟੀਚਿਊਟ ਆਫ ਹੈਲਥ ਇੰਫਰਾਮੈਟਿਕਸ ਦੇ ਪ੍ਰੋਫੈਸਰ ਰਾਬ ਐਲਡ੍ਰਿਜ ਨੇ ਕਿਹਾ ਕਿ ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਐਸਟ੍ਰਾਜੇਨੇਕਾ ਵੈਕਸੀਨ ਲਗਾਈ ਗਈ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਦੇਖ਼ਭਾਲ ਕਰਨ ਵਾਲੇ ਘਰਾਂ ਦੇ ਨਿਵਾਸੀ ਸ਼ਾਮਲ ਹਨ, ਉਨ੍ਹਾਂ ਵਿਚ ਫਾਈਜ਼ਰ ਵੈਕਸੀਨ ਦੇ ਨਾਲ ਟੀਕਾਕਰਨ ਕਰਨ ਵਾਲਿਆਂ ਦੀ ਮੁਕਾਬਲੇ ਵਿਚ ਬਹੁਤ ਘੱਟ ਐਂਟੀਬਾਡੀ ਪੱਧਰ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸ ’ਤੇ ਵੀ ਵਿਚਾਰ ਕਰਨ ਦੀ ਲੋੜ ਹੋ ਸਕਦੀ ਹੈ ਕਿ ਕਦੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਅਧਿਐਨ ਵਿਚ ਸ਼ਾਮਲ ਟੀਮ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਇਹ ਅਧਿਐਨ ਬਹੁਤ ਘੱਟ ਲੋਕਾਂ ’ਤੇ ਕੀਤਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ’ਤੇ ਇਹ ਅਧਿਐਨ ਹੋਇਆ ਹੈ, ਉਨ੍ਹਾਂ ਨੇ ਆਪਣੇ ਇਕ-ਇਕ ਸੈਂਪਲ ਹੀ ਦਿੱਤੇ ਹਨ। ਅਜਿਹੇ ਵਿਚ ਐਂਟੀਬਾਡੀ ਦਾ ਪੱਧਰ ਕਿੰਨੀ ਜਲਦੀ ਡਿੱਗਦਾ ਹੈ ਜਾਂ ਉਹ ਅਗਲੇ ਕੁਝ ਮਹੀਨਿਆਂ ਤੱਕ ਸਥਿਰ ਰਹਿੰਦਾ ਹੈ, ਇਹ ਦੱਸ ਸਕਣਾ ਮੁਸ਼ਕਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਾਪਾਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਓਲੰਪਿਕ ਖ਼ਿਲਾਫ ਪ੍ਰਦਰਸ਼ਨ, ਜਾਣੋ ਕਾਰਨ
NEXT STORY