ਕਾਬੁਲ (ਬਿਊਰੋ) ਅਫਗਾਨਿਸਤਾਨ ਵਿਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਤਾਲਿਬਾਨੀ ਕਮਾਂਡਰ ਅਤੇ ਉਸ ਦੇ ਬੇਟਾ ਵੀ ਸ਼ਾਮਲ ਹੈ। ਇਹ ਘਟਨਾ ਪੂਰਬੀ ਕੁਨਾਰ ਸੂਬੇ ਵਿਚ ਵਾਪਰੀ। ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਦੇ ਖੁਫੀਆ ਅਧਿਕਾਰੀਆਂ ਨੇ ਦੱਸਿਆ ਕਿ ਕਮਾਂਡਰ ਅਤੇ ਉਸ ਦੇ ਬੇਟੇ ਸਮੇਤ 6 ਲੋਕਾਂ ਦੀ ਨਾਰੰਗ ਜ਼ਿਲ੍ਹੇ ਵਿਚ ਗੋਲੀਬਾਰੀ ਵਿਚ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਸੀ ਦੁਸ਼ਮਣੀ ਵਿਚ ਇਹਨਾਂ ਲੋਕਾਂ ਦੀ ਮੌਤ ਹੋਈ ਹੈ।
ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ਵਿਚ ਜਦੋਂ ਤੋਂ ਤਾਲਿਬਾਨ ਦਾ ਸ਼ਾਸਨ ਆਇਆ ਹੈ ਇਸ ਦੇ ਬਾਅਦ ਤੋਂ ਅਫਗਾਨਿਸਤਾਨ ਵਿਚ ਇਸ ਤਰ੍ਹਾ ਦੀ ਘਟਨਾ ਨਵੀਂ ਨਹੀਂ ਹੈ। ਆਪਸੀ ਦੁਸ਼ਮਣੀ ਵਿਚ ਪੂਰੇ ਅਫਗਾਨਿਸਤਾਨ ਵਿਚ ਕਈ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਾਰ 'ਤੇ ਖੜ੍ਹੇ ਹੋ ਕੇ ਔਰਤ ਲੈਂਦੀ ਰਹੀ 'ਸੈਲਫੀ' ਅਤੇ ਨਦੀ 'ਚ ਡੁੱਬ ਗਈ ਗੱਡੀ
ਸਿਵੀਲੀਅਨ ਚੈਕ ਪੁਆਇੰਟ ਵਿਚ ਆਮ ਨਾਗਰਿਕਾਂ 'ਤੇ ਤਾਲਿਬਾਨ ਵੱਲੋਂ ਗੋਲੀ ਚਲਾਏ ਜਾਣ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਹਨ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਤਾਲਿਬਾਨੀ ਲੜਾਕਿਆਂ ਨੇ ਕਜੇਮੀ ਖੇਤਰ ਵਿਚ ਇਕ ਵਿਅਕਤੀ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਵਿਚ ਇਕ ਡਰਾਈਵਰ ਅਤੇ ਸਥਾਨਕ ਡਾਕਟਰ ਦੀ ਮੌਤ ਹੋ ਗਈ ਸੀ। ਜਦਕਿ ਇਕ ਹੋਰ ਘਟਨਾ ਵਿਚ ਪਿਛਲੇ ਹਫ਼ਤੇ ਪੱਛਮੀ ਕਾਬੁਲ ਦੇ ਦਸ਼ਤ ਏਬਾਰਚੀ ਵਿਚ ਚੈਕ ਪੋਸਟ 'ਤੇ ਤਾਲਿਬਾਨੀ ਲੜਾਕੇ ਨੇ 25 ਸਾਲ ਦੀ ਕੁੜੀ ਨੂੰ ਗੋਲੀ ਮਾਰ ਦਿੱਤੀ ਸੀ। ਕੁੜੀ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵਿਆਹ ਦੇ ਪ੍ਰੋਗਰਾਮ ਤੋਂ ਵਾਪਸ ਘਰ ਪਰਤ ਰਹੀ ਸੀ।
ਜ਼ੂਮ ਬੈਠਕ ’ਚ 900 ਕਰਮਚਾਰੀਆਂ ਨੂੰ ਕੱਢਣ ਵਾਲੇ ਭਾਰਤੀ ਮੂਲ ਦੇ CEO ਨੇ ਮੁੜ ਸੰਭਾਲਿਆ ਅਹੁਦਾ
NEXT STORY