ਇੰਟਰਨੈਸ਼ਨਲ ਡੈਸਕ : ਰੋਮਾਨੀਆ ਦੀ 2500 ਸਾਲ ਪੁਰਾਣੀ ਡੇਸ਼ੀਆ ਸੱਭਿਅਤਾ ਦਾ ਇੱਕ ਬੇਹੱਦ ਅਨਮੋਲ ਰਾਸ਼ਟਰੀ ਖ਼ਜ਼ਾਨਾ, ਜਿਸ ਦੀ ਭਾਲ ਵਿੱਚ ਅੰਤਰਰਾਸ਼ਟਰੀ ਪੁਲਸ ਏਜੰਸੀ ਇੰਟਰਪੋਲ ਲੱਗੀ ਹੋਈ ਸੀ, ਆਖਰਕਾਰ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਇਤਿਹਾਸਕ 'ਸੁਨਹਿਰੀ ਹੈਲਮੇਟ' ਨੀਦਰਲੈਂਡ ਤੋਂ ਮਿਲਿਆ ਹੈ। ਇਹ ਬੇਸ਼ਕੀਮਤੀ ਕਲਾਕ੍ਰਿਤੀ, ਜਿਸ ਨੂੰ 'ਗੋਲਡ ਹੈਲਮੇਟ ਆਫ਼ ਕੋਟੋਫੇਨੇਸਟੀ' ਵਜੋਂ ਜਾਣਿਆ ਜਾਂਦਾ ਹੈ, ਸਾਲ 2025 ਵਿੱਚ ਚੋਰੀ ਹੋ ਗਈ ਸੀ। ਚੋਰੀ ਤੋਂ ਤੁਰੰਤ ਬਾਅਦ ਪੁਲਸ ਨੇ ਹਰਕਤ ਵਿੱਚ ਆਉਂਦਿਆਂ ਇਸ ਦੀ ਰਿਪੋਰਟ ਇੰਟਰਪੋਲ ਦੇ 'ਚੋਰੀ ਹੋਈਆਂ ਕਲਾਕ੍ਰਿਤੀਆਂ ਦੇ ਡੇਟਾਬੇਸ' ਵਿੱਚ ਦਰਜ ਕਰਵਾਈ ਸੀ। ਇਸ ਡਾਟਾਬੇਸ ਵਿੱਚ ਦੁਨੀਆ ਭਰ ਦੀਆਂ 58,000 ਤੋਂ ਵੱਧ ਚੋਰੀ ਹੋਈਆਂ ਸੱਭਿਆਚਾਰਕ ਵਸਤੂਆਂ ਦਾ ਪ੍ਰਮਾਣਿਤ ਰਿਕਾਰਡ ਮੌਜੂਦ ਹੈ।
ਇਸ ਖ਼ਜ਼ਾਨੇ ਨੂੰ ਲੱਭਣ ਵਿੱਚ ਇੰਟਰਪੋਲ ਦੀ 'ID-Art' ਮੋਬਾਈਲ ਐਪ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਐਪ ਪੁਲਸ ਅਤੇ ਕਸਟਮ ਅਧਿਕਾਰੀਆਂ ਦੇ ਨਾਲ-ਨਾਲ ਆਮ ਜਨਤਾ, ਕਲਾ ਪ੍ਰੇਮੀਆਂ ਅਤੇ ਪੱਤਰਕਾਰਾਂ ਲਈ ਵੀ ਉਪਲਬਧ ਹੈ, ਜੋ ਚੋਰੀ ਹੋਈਆਂ ਚੀਜ਼ਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇਸ ਮਾਮਲੇ ਦੀ ਸਫਲਤਾ ਨੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਲਈ ਸਮੇਂ ਸਿਰ ਰਿਪੋਰਟਿੰਗ ਅਤੇ ਵੱਖ-ਵੱਖ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵਿਚਕਾਰ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਨੂੰ ਸਾਬਤ ਕਰ ਦਿੱਤਾ ਹੈ। ਇੰਟਰਪੋਲ ਅਨੁਸਾਰ, ਇਸ ਡਾਟਾਬੇਸ ਦੀ ਵਰਤੋਂ ਕਰਕੇ ਕੋਈ ਵੀ ਵਿਅਕਤੀ ਇਹ ਪਤਾ ਲਗਾ ਸਕਦਾ ਹੈ ਕਿ ਕੋਈ ਕਲਾਕ੍ਰਿਤੀ ਚੋਰੀ ਦੀ ਤਾਂ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਘਰ 'ਚ ਵੜ ਕੇ ਮਾਰਾਂਗੇ, ਜੰਗ ਹੁਣ 250 ਕਿਲੋਮੀਟਰ ਤੱਕ ਸੀਮਤ ਨਹੀਂ' ਪਾਕਿ ਦੀ ਭਾਰਤ ਨੂੰ ਗਿੱਦੜਭਬਕੀ
NEXT STORY