ਕਾਬੁਲ (ਬਿਊਰੋ): ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਤਾਲਿਬਾਨੀ ਲੜਾਕਿਆਂ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ 'ਤੇ ਸੜਕ 'ਤੇ ਓਪਨ ਗੋਲੀਬਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਇੱਥੇ ਕੁਝ ਲੋਕਾਂ ਵੱਲੋਂ ਤਾਲਿਬਾਨ ਦੇ ਝੰਡੇ ਨੂੰ ਖਾਰਿਜ ਕਰਦਿਆਂ ਆਪਣੇ ਦਫਤਰਾਂ 'ਤੇ ਅਫ਼ਗਾਨਿਸਤਾਨ ਦਾ ਰਾਸ਼ਟਰੀ ਝੰਡਾ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਨੂੰ ਲੈਕੇ ਹੋ ਰਹੇ ਪ੍ਰਦਰਸ਼ਨ ਵਿਚ ਸੜਕ 'ਤੇ ਭੀੜ ਇਕੱਠੀ ਹੋਈ ਅਤੇ ਇਹਨਾਂ ਲੋਕਾਂ ਨੂੰ ਖਦੇੜਨ ਲਈ ਤਾਲਿਬਾਨ ਨੇ ਲੋਕਾਂ 'ਤੇ ਗੋਲੀਬਾਰੀ ਕਰ ਦਿੱਤੀ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਗਵਰਨਰ ਬੀਬੀ ਸਲੀਮਾ ਮਜ਼ਾਰੀ ਨੂੰ ਕੀਤਾ ਗ੍ਰਿਫ਼ਤਾਰ, ਨੱਕ 'ਚ ਕੀਤਾ ਸੀ ਦਮ
ਇਕ ਵੀਡੀਓ ਕਲਿਪ ਵਿਚ ਕੈਦ ਹੋਈ ਇਹ ਘਟਨਾ ਬੁੱਧਵਾਰ ਸਵੇਰੇ ਜਲਾਲਾਬਾਦ ਸ਼ਹਿਰ ਵਿਚ ਵਾਪਰੀ।ਵੀਡੀਓ ਵਿਚ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੂੰ ਸੜਕ 'ਤੇ ਅਫਗਾਨ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਦੇਖਿਆ ਗਿਆ, ਜਿੱਥੇ ਕੁਝ ਹਥਿਆਰਬੰਦ ਤਾਲਿਬਾਨ ਲੜਾਕੇ ਆਏ ਅਤੇ ਉਹਨਾਂ ਨੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਐੱਚਪੀਸੀ ਡਾਇਰੈਕਟਰ ਆਫ ਐਕਸਟਰਨਲ ਰਿਲੇਸ਼ਨਜ਼ ਨਜੀਬ ਨਾਂਗਯਾਲ ਨੇ ਸ਼ੇਅਰ ਕੀਤਾ ਸੀ।
ਸਕਾਟਲੈਂਡ 'ਚ ਸ਼ਰਾਬ ਦੀ ਆਦਤ ਨੇ ਬੁਝਾਏ ਸੈਂਕੜੇ ਘਰਾਂ ਦੇ ਚਿਰਾਗ
NEXT STORY