ਕਾਬੁਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਤਰ ਦੀ ਰਾਜਧਾਨੀ ਦੋਹਾ ਵਿਚ ਤਾਲਿਬਾਨ ਦੇ ਨਵੇਂ ਦੌਰ ਦੀ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ।
ਕਤਰ ਦੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਦੂਤ ਮੁਤਲਕ ਅਲ ਕਤਾਨੀ ਨੇ ਅਲ ਜਜ਼ੀਰਾ ਬ੍ਰਾਡਕਾਸਟਰ ਨੂੰ ਦੱਸਿਆ ਕਿ ਕਾਬੁਲ ਵਿਚ ਅਫਗਾਨ ਹਾਈ ਕੌਂਸਲ ਫਾਰ ਨੈਸ਼ਨਲ ਰੀਕਾਲੀਸਿਏਸ਼ਨ ਦੇ ਪ੍ਰਧਾਨ ਅਬਦੁੱਲਾ ਅਬਦੁੱਲਾ ਨਾਲ ਇਕ ਬੈਠਕ ਦੇ ਬਾਅਦ ਰਾਸ਼ਟਰਪਤੀ ਗਨੀ ਨੇ ਕਤਰ ਵਿਚ ਤਾਲਿਬਾਨ ਨਾਲ ਗੱਲਬਾਤ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਅਬਦੁੱਲਾ ਨੇ ਅਲ ਕਹਤਾਨੀ ਨਾਲ ਗੱਲਬਾਤ ਦੇ ਬਾਅਦ ਕਿਹਾ ਕਿ ਅਫਗਾਨਿਸਤਾਨ ਦੇਸ਼ ਵਿਚ ਸ਼ਾਂਤੀ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਕਤਰ ਦੀਆਂ ਕੋਸ਼ਿਸ਼ਾਂ ਦੀ ਸਿਫਤ ਕੀਤੀ ਹੈ।
ਪਾਕਿਸਤਾਨ : ਖੂਹ ਵਿਚ ਕੰਮ ਕਰ ਰਹੇ 6 ਮਜ਼ਦੂਰਾਂ ਦੀ ਸਾਹ ਘੁੱਟਣ ਨਾਲ ਮੌਤ
NEXT STORY