ਵਡੋਦਰਾ- ਗੁਜਰਾਤ 'ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਖੇਤਰ 'ਚ ਬੁੱਧਵਾਰ ਨੂੰ ਮਹਿਸਾਗਰ ਨਦੀ 'ਤੇ ਬਣਿਆ ਗੰਭੀਰਾ ਪੁਲ ਅਚਾਨਕ ਢਹਿ ਗਿਆ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਹਾਦਸੇ ਦੇ ਸਮੇਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸਨ। ਪੁਲ ਢਹਿਣ ਨਾਲ 2 ਟਰੱਕ, 2 ਕਾਰਾਂ ਅਤੇ ਇਕ ਰਿਕਸ਼ਾ ਕੁੱਲ 5 ਗੱਡੀਆਂ ਨਦੀ 'ਚ ਡਿੱਗ ਗਈਆਂ। ਇਕ ਟੈਂਕਰ ਟੁੱਟੇ ਹੋਏ ਸਿਰੇ 'ਤੇ ਫਸ ਗਿਆ।
45 ਸਾਲ ਪੁਰਾਣਾ ਇਹ ਪੁਲ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ। ਪੁਲ ਟੁੱਟਣ ਨਾਲ ਭਰੂਚ, ਸੂਰਤ, ਨਵਸਾਰੀ, ਤਾਪੀ ਅਤੇ ਵਲਸਾਡ ਵਰਗੇ ਦੱਖਣ ਗੁਜਰਾਤ ਦੇ ਸ਼ਹਿਰਾਂ 'ਚ ਸੌਰਾਸ਼ਟਰ ਪਹੁੰਚਣ 'ਚ ਜ਼ਿਆਦਾ ਸਮਾਂ ਲੱਗੇਗਾ। ਹੁਣ ਇਸ ਲਈ ਅਹਿਮਦਾਬਾਦ ਹੁੰਦੇ ਹੋਏ ਲੰਬਾ ਰਸਤਾ ਲੈਣਾ ਪਵੇਗਾ। ਹਾਦਸੇ ਤੋਂ ਬਾਅਦ ਤੁਰੰਤ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ। ਹੁਣ ਤੱਕ 9 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ 'ਚ ਇਕ ਬੱਚਾ ਹੈ ਅਤੇ ਇਕ ਬੱਚਾ ਲਾਪਤਾ ਹੈ। ਇਸ ਹਾਦਸੇ 'ਚ 8 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਵ ਸੈਨਾ MLA ਨੇ ਖ਼ਰਾਬ ਭੋਜਨ ਪਰੋਸਣ 'ਤੇ ਕੰਟੀਨ ਕਰਮਚਾਰੀ ਦੇ ਮਾਰੇ ਘਸੁੰਨ, ਵੀਡੀਓ ਵਾਇਰਲ
NEXT STORY