ਕਾਬੁਲ— ਠੰਡ ਨੇੜੇ ਆਉਣ ਦੇ ਨਾਲ ਹੀ ਅਫ਼ਗਾਨਿਸਤਾਨ ਭੋਜਨ ਦੀ ਭਾਰੀ ਘਾਟ ਹੋਣ ਦੀ ਕਗਾਰ ’ਤੇ ਹੈ। ਰਿਪੋਰਟ ਮਤਾਬਕ 95 ਫ਼ੀਸਦੀ ਲੋਕਾਂ ਕੋਲ ਉੱਚਿਤ ਭੋਜਨ ਨਹੀਂ ਹੈ ਅਤੇ ਅਫ਼ਗਾਨਿਸਤਾਨ ਦੇ 39 ਮਿਲੀਅਨ ਲੋਕਾਂ ਵਿਚੋਂ ਅੱਧ ਤੋਂ ਵੱਧ ਕੋਲ ਖਾਣ ਲਈ ਭੋਜਨ ਨਹੀਂ ਹੈ ਅਤੇ ਉਹ ਭੁੱਖਮਰੀ ਵੱਲ ਵੱਧ ਰਹੇ ਹਨ। ਇਸ ਦਾ ਮਤਲਬ ਹੈ ਕਿ ਲੱਗਭਗ 23 ਮਿਲੀਅਨ ਅਫ਼ਗਾਨ ਭੁੱਖਮਰੀ ਦੀ ਮਾਰ ਝੱਲ ਰਹੇ ਹਨ। ਜਦਕਿ 5 ਸਾਲ ਤੋਂ ਘੱਟ ਉਮਰ ਦੇ 32 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ। ਜੇਕਰ ਮੌਸਮ ਓਨਾਂ ਹੀ ਖ਼ਰਾਬ ਰਿਹਾ, ਜਿਨ੍ਹਾਂ ਕਿ ਮਾਹਰ ਇਸ ਸਰਦੀ ਦੀ ਭਵਿੱਖਵਾਣੀ ਕਰ ਰਹੇ ਹਨ ਤਾਂ ਉਮੀਦ ਹੈ ਕਿ ਵੱਡੀ ਗਿਣਤੀ ’ਚ ਭੁੱਖ ਅਤੇ ਵਿਆਪਕ ਅਕਾਲ ਦਾ ਖ਼ਤਰਾ ਹੋਵੇਗਾ।
ਲੰਬੇ ਸਮੇਂ ਤੋਂ ਚਲੀ ਆ ਰਹੀ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ, ਵੱਡੇ ਸੋਕੇ ਅਤੇ ਹਾਲ ਦੇ ਸਾਲਾਂ ਵਿਚ ਹੜ੍ਹ ਕਾਰਨ ਅਫ਼ਗਾਨਿਸਤਾਨ ਵਿਚ ਭੁੱਖਮਰੀ ਕਾਫੀ ਵੱਧ ਗਈ ਹੈ ਪਰ ਤਾਲਿਬਾਨ ਦੇ ਕਬਜ਼ੇ ਨਾਲ ਸਥਿਤੀ ਬੇਹੱਦ ਚੁਣੌਤੀਪੂਰਨ ਹੋ ਗਈ ਹੈ। ਕੌਮਾਂਤਰੀ ਦਾਨਦਾਤਾਵਾਂ ਨੇ ਦੇਸ਼ ਲਈ ਕਰੋੜਾਂ ਡਾਲਰ ਦੇਣ ਦਾ ਵਾਅਦਾ ਕੀਤਾ ਹੈ ਪਰ ਉਹ ਤਾਲਿਬਾਨ ਨਾਲ ਸਿੱਧੇ ਤੌਰ ’ਤੇ ਕੰਮ ਨਹੀਂ ਕਰਨਾ ਚਾਹੁੰਦੇ। ਕੌਮਾਂਤਰੀ ਭਾਈਚਾਰੇ ’ਚ ਇਸ ਗੱਲ ਨੂੰ ਲੈ ਕੇ ਵਿਆਪਕ ਚਿੰਤਾ ਹੈ ਕਿ ਅਫ਼ਗਾਨ ਲੋਕਾਂ ਨੂੰ ਭੋਜਨ ਤੱਕ ਕਿਵੇਂ ਪਹੁੰਚਾਇਆ ਜਾਵੇ। ਡਬਲਯੂ. ਐੱਫ. ਪੀ. ਦੇ ਕਾਰਜਕਾਰੀ ਡਾਇਰੈਕਟਰ ਡੇਵਿਡ ਬੇਸਲੀ ਮੁਤਾਬਕ ਸਥਿਤੀ ਖ਼ਤਰਨਾਕ ਹੈ, ਇਹ ਓਨਾਂ ਹੀ ਬੁਰਾ ਹੈ, ਜਿਨ੍ਹਾਂ ਤੁਸੀਂ ਕਲਪਨਾ ਕਰ ਸਕਦੇ ਹੋ।
ਮਲੇਸ਼ੀਆ 'ਚ ਕੋਰੋਨਾ ਦੇ 6,517 ਨਵੇਂ ਮਾਮਲੇ ਆਏ ਸਾਹਮਣੇ, 41 ਹੋਰ ਮਰੀਜ਼ਾਂ ਦੀ ਮੌਤ
NEXT STORY