ਕਾਬੁਲ (ਏਜੰਸੀ)- ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਵਿਚ ਅਫਗਾਨ ਫੌਜ ਦੇ ਵਾਹਨ ਨੇੜੇ ਇਕ ਰਿਕਸ਼ਾ ਵਿਚ ਰੱਖੇ ਧਮਾਕਾਖੇਜ਼ ਪਦਾਰਥ ਦੇ ਡਿੱਗਣ ਨਾਲ ਇਕ ਬੱਚੇ ਸਣੇ 10 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਹੋ ਗਏ। ਟੋਲੋ ਨਿਊਜ਼ ਅਤੇ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਬੀਤੇ ਦਿਨੀਂ ਅਮਰੀਕਾ ਦੀ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਵਾਰਤਾ ਰੱਦ ਹੋਣ ਤੋਂ ਬਾਅਦ ਹਮਲੇ ਤੇਜ਼ ਹੋ ਗਏ ਹਨ। ਅਫਗਾਨ ਫੌਜ ਅਤੇ ਅੱਤਵਾਦੀ ਸੰਗਠਨ ਤਾਲਿਬਾਨ ਵਿਚਾਲੇ ਸਖ਼ਤ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਧਮਾਕਾ ਵੀ ਉਸ ਪੜਾਅ ਦਾ ਅਗਲਾ ਹਿੱਸਾ ਹੈ। ਬੀਤੇ ਐਤਵਾਰ ਨੂੰ ਅਫਗਾਨਿਸਤਾਨ ਦੇ ਤਾਹਰ ਸੂਬੇ ਵਿਚ ਚਲਾਈ ਗਈ ਇਕ ਫੌਜੀ ਮੁਹਿੰਮ ਆਪ੍ਰੇਸ਼ਨ ਆਲ ਆਊਟ ਦੇ ਤਹਿਤ 89 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ, ਜਦੋਂ ਕਿ 60 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ।
ਖੂਬਸੂਰਤ ਕੁੜੀ ਦੀ ਮੌਤ ਕਾਰਨ ਈਰਾਨ 'ਚ ਮਚੀ ਤੜਥੱਲੀ, ਬਦਲਣਾ ਪਿਆ ਕਾਨੂੰਨ
NEXT STORY